35ਪਰ ਕੋਈ ਪੁੱਛੇਗਾ, “ਮੁਰਦੇ ਕਿਵੇਂ ਜੀ ਉੱਠਦੇ ਹਨ? ਅਤੇ ਕਿਸ ਤਰ੍ਹਾਂ ਦੇ ਸਰੀਰ ਨਾਲ ਆਉਣਗੇ?”
36ਕਿੰਨਾਂ ਮੂਰਖ! ਜੋ ਕੁਝ ਤੁਸੀਂ ਬੀਜਦੇ ਹੋ ਜਦੋਂ ਤੱਕ ਉਹ ਮਰ ਨਹੀਂ ਜਾਂਦਾ ਉਹ ਜੀਵਨ ਵਿੱਚ ਨਹੀਂ ਆਉਂਦਾ।
37ਜਦੋਂ ਤੁਸੀਂ ਬੀਜਦੇ ਹੋ, ਤਾਂ ਉਸ ਸਰੀਰ ਨੂੰ ਨਹੀਂ ਬੀਜਦੇ ਜੋ ਹੋਵੇਗਾ, ਪਰ ਸਿਰਫ ਇੱਕ ਬੀਜ ਨੂੰ ਭਾਵੇਂ ਕਣਕ ਦਾ ਭਾਵੇਂ ਹੋਰ ਕਿਸੇ ਦਾ।
38ਪਰ ਪਰਮੇਸ਼ਵਰ ਨੂੰ ਜਿਵੇਂ ਚੰਗਾ ਲੱਗਦਾ ਹੈ ਉਸ ਨੂੰ ਸਰੀਰ ਦਿੰਦਾ ਹੈ, ਅਤੇ ਹਰ ਪ੍ਰਕਾਰ ਦੇ ਬੀਜ ਨੂੰ ਆਪਣਾ ਸਹੀ ਸਰੀਰ ਦਿੰਦਾ ਹੈ।
39ਸਭ ਮਾਸ ਇੱਕੋ ਜਿਹੇ ਨਹੀਂ ਹੁੰਦੇ: ਲੋਕਾਂ ਦਾ ਇੱਕ ਕਿਸਮ ਦਾ ਮਾਸ ਹੁੰਦਾ ਹੈ, ਜਾਨਵਰਾਂ ਦਾ ਅਲੱਗ, ਪੰਛੀਆਂ ਦਾ ਅਲੱਗ, ਅਤੇ ਮੱਛੀ ਦਾ ਅਲੱਗ ਪ੍ਰਕਾਰ ਦਾ ਹੁੰਦਾ ਹੈ।