1 ਕੁਰਿੰਥੀਆਂ 15

ਪਰ ਪਰਮੇਸ਼ਵਰ ਨੂੰ ਜਿਵੇਂ ਚੰਗਾ ਲੱਗਦਾ ਹੈ ਉਸ ਨੂੰ ਸਰੀਰ ਦਿੰਦਾ ਹੈ, ਅਤੇ ਹਰ ਪ੍ਰਕਾਰ ਦੇ ਬੀਜ ਨੂੰ ਆਪਣਾ ਸਹੀ ਸਰੀਰ ਦਿੰਦਾ ਹੈ।

1 Corinthians 15:38 (UKJV) But God gives it a body as it has pleased him, and to every seed his own body.

36ਕਿੰਨਾਂ ਮੂਰਖ! ਜੋ ਕੁਝ ਤੁਸੀਂ ਬੀਜਦੇ ਹੋ ਜਦੋਂ ਤੱਕ ਉਹ ਮਰ ਨਹੀਂ ਜਾਂਦਾ ਉਹ ਜੀਵਨ ਵਿੱਚ ਨਹੀਂ ਆਉਂਦਾ।

37ਜਦੋਂ ਤੁਸੀਂ ਬੀਜਦੇ ਹੋ, ਤਾਂ ਉਸ ਸਰੀਰ ਨੂੰ ਨਹੀਂ ਬੀਜਦੇ ਜੋ ਹੋਵੇਗਾ, ਪਰ ਸਿਰਫ ਇੱਕ ਬੀਜ ਨੂੰ ਭਾਵੇਂ ਕਣਕ ਦਾ ਭਾਵੇਂ ਹੋਰ ਕਿਸੇ ਦਾ।

38ਪਰ ਪਰਮੇਸ਼ਵਰ ਨੂੰ ਜਿਵੇਂ ਚੰਗਾ ਲੱਗਦਾ ਹੈ ਉਸ ਨੂੰ ਸਰੀਰ ਦਿੰਦਾ ਹੈ, ਅਤੇ ਹਰ ਪ੍ਰਕਾਰ ਦੇ ਬੀਜ ਨੂੰ ਆਪਣਾ ਸਹੀ ਸਰੀਰ ਦਿੰਦਾ ਹੈ।

39ਸਭ ਮਾਸ ਇੱਕੋ ਜਿਹੇ ਨਹੀਂ ਹੁੰਦੇ: ਲੋਕਾਂ ਦਾ ਇੱਕ ਕਿਸਮ ਦਾ ਮਾਸ ਹੁੰਦਾ ਹੈ, ਜਾਨਵਰਾਂ ਦਾ ਅਲੱਗ, ਪੰਛੀਆਂ ਦਾ ਅਲੱਗ, ਅਤੇ ਮੱਛੀ ਦਾ ਅਲੱਗ ਪ੍ਰਕਾਰ ਦਾ ਹੁੰਦਾ ਹੈ।

40ਅਤੇ ਸਵਰਗੀ ਸਰੀਰ ਵੀ ਹਨ ਅਤੇ ਜ਼ਮੀਨੀ ਸਰੀਰ ਵੀ ਹਨ; ਪਰ ਸਵਰਗੀ ਸਰੀਰ ਦਾ ਪ੍ਰਤਾਪ ਕੁਝ ਹੋਰ ਤਰ੍ਹਾਂ ਹੈ, ਜ਼ਮੀਨੀ ਸਰੀਰ ਦਾ ਪ੍ਰਤਾਪ ਕੁਝ ਹੋਰ ਤਰ੍ਹਾਂ ਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.