38ਪਰ ਪਰਮੇਸ਼ਵਰ ਨੂੰ ਜਿਵੇਂ ਚੰਗਾ ਲੱਗਦਾ ਹੈ ਉਸ ਨੂੰ ਸਰੀਰ ਦਿੰਦਾ ਹੈ, ਅਤੇ ਹਰ ਪ੍ਰਕਾਰ ਦੇ ਬੀਜ ਨੂੰ ਆਪਣਾ ਸਹੀ ਸਰੀਰ ਦਿੰਦਾ ਹੈ।
39ਸਭ ਮਾਸ ਇੱਕੋ ਜਿਹੇ ਨਹੀਂ ਹੁੰਦੇ: ਲੋਕਾਂ ਦਾ ਇੱਕ ਕਿਸਮ ਦਾ ਮਾਸ ਹੁੰਦਾ ਹੈ, ਜਾਨਵਰਾਂ ਦਾ ਅਲੱਗ, ਪੰਛੀਆਂ ਦਾ ਅਲੱਗ, ਅਤੇ ਮੱਛੀ ਦਾ ਅਲੱਗ ਪ੍ਰਕਾਰ ਦਾ ਹੁੰਦਾ ਹੈ।
40ਅਤੇ ਸਵਰਗੀ ਸਰੀਰ ਵੀ ਹਨ ਅਤੇ ਜ਼ਮੀਨੀ ਸਰੀਰ ਵੀ ਹਨ; ਪਰ ਸਵਰਗੀ ਸਰੀਰ ਦਾ ਪ੍ਰਤਾਪ ਕੁਝ ਹੋਰ ਤਰ੍ਹਾਂ ਹੈ, ਜ਼ਮੀਨੀ ਸਰੀਰ ਦਾ ਪ੍ਰਤਾਪ ਕੁਝ ਹੋਰ ਤਰ੍ਹਾਂ ਦਾ ਹੈ।
41ਸੂਰਜ ਦਾ ਪ੍ਰਤਾਪ ਕੁਝ ਹੋਰ ਹੈ, ਅਤੇ ਚੰਦਰਮਾ ਅਤੇ ਤਾਰਿਆ ਦਾ ਹੋਰ; ਅਤੇ ਪ੍ਰਤਾਪ ਵਿੱਚ ਇੱਕ ਤਾਰਾਂ ਦੂਸਰੇ ਤਾਰੇ ਨਾਲੋਂ ਅਲੱਗ ਹੈ।
42ਇਸੇ ਤਰ੍ਹਾਂ ਪੁਨਰ-ਉਥਾਨ ਵੀ ਹੈ। ਉਹ ਸਰੀਰ ਜਿਹੜਾ ਨਾਸ਼ਵਾਨ ਬੀਜਿਆ ਜਾਂਦਾ ਹੈ ਉਹ ਅਵਿਨਾਸ਼ੀ ਉੱਠਦਾ ਹੈ;