1 ਕੁਰਿੰਥੀਆਂ 15

ਉਹ ਸਧਾਰਨ ਸਰੀਰ ਹੋ ਕੇ ਬੀਜਿਆ ਜਾਂਦਾ ਹੈ, ਪਰ ਉਹ ਆਤਮਿਕ ਸਰੀਰ ਹੋ ਕੇ ਜੀ ਉੱਠਦਾ ਹੈ। ਅਗਰ ਸਧਾਰਨ ਸਰੀਰ ਹੈ, ਤਾਂ ਆਤਮਿਕ ਸਰੀਰ ਵੀ ਹੈ।

1 Corinthians 15:44 (UKJV) It is sown a natural body; it is raised a spiritual body. There is a natural body, and there is a spiritual body.

42ਇਸੇ ਤਰ੍ਹਾਂ ਪੁਨਰ-ਉਥਾਨ ਵੀ ਹੈ। ਉਹ ਸਰੀਰ ਜਿਹੜਾ ਨਾਸ਼ਵਾਨ ਬੀਜਿਆ ਜਾਂਦਾ ਹੈ ਉਹ ਅਵਿਨਾਸ਼ੀ ਉੱਠਦਾ ਹੈ;

43ਉਹ ਨਿਰਾਦਰ ਬੀਜਿਆ ਜਾਂਦਾ ਹੈ ਅਤੇ ਮਹਿਮਾ ਵਿੱਚ ਜੀ ਉੱਠਦਾ ਹੈ; ਉਹ ਨਿਰਬਲ ਬੀਜਿਆ ਜਾਂਦਾ ਹੈ ਪਰ ਸਮਰੱਥਾ ਨਾਲ ਜੀ ਉੱਠਦਾ ਹੈ;

44ਉਹ ਸਧਾਰਨ ਸਰੀਰ ਹੋ ਕੇ ਬੀਜਿਆ ਜਾਂਦਾ ਹੈ, ਪਰ ਉਹ ਆਤਮਿਕ ਸਰੀਰ ਹੋ ਕੇ ਜੀ ਉੱਠਦਾ ਹੈ। ਅਗਰ ਸਧਾਰਨ ਸਰੀਰ ਹੈ, ਤਾਂ ਆਤਮਿਕ ਸਰੀਰ ਵੀ ਹੈ।

45ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ, “ਪਹਿਲਾਂ ਮਨੁੱਖ ਆਦਮ ਜਿਉਂਦਾ ਪ੍ਰਾਣੀ ਹੋਇਆ, ਪਰ ਆਖਰੀ ਆਦਮ ਜੀਵਨ ਦੇਣ ਵਾਲਾ ਆਤਮਾ ਹੋਇਆ।”

46ਪਹਿਲਾਂ ਉਹ ਨਹੀਂ ਜੋ ਆਤਮਿਕ ਹੈ, ਪਰ ਉਹ ਜੋ ਸਧਾਰਨ, ਅਤੇ ਬਾਅਦ ਵਿੱਚ ਆਤਮਿਕ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.