16ਤੁਸੀਂ ਅਜਿਹੇ ਵਿਅਕਤੀ ਦੇ ਅਧੀਨ ਰਹੋ, ਜਿਹੜਾ ਹਰੇਕ ਦੇ ਕੰਮ ਵਿੱਚ ਸਹਿਯੋਗੀ ਅਤੇ ਮਿਹਨਤੀ ਹੈ।
17ਅਤੇ ਮੈਂ ਸਤਫ਼ਨਾਸ, ਫੁਰਤੂਨਾਤੁਸ ਅਤੇ ਅਖਾਇਕੁਸ ਦੇ ਆਉਣ ਕਰਕੇ ਆਨੰਦ ਹਾਂ, ਕਿਉਂ ਜੋ ਉਹਨਾਂ ਦੇ ਦੁਆਰਾ ਜੋ ਕੁਝ ਵੀ ਤੁਹਾਡੇ ਵਿੱਚ ਘਾਟ ਸੀ ਪੂਰੀ ਕੀਤੀ।
18ਕਿਉਂਕਿ ਉਹਨਾਂ ਨੇ ਮੇਰੀ ਅਤੇ ਤੁਹਾਡੀ ਆਤਮਾ ਨੂੰ ਤਾਜ਼ਗੀ ਦਿੱਤੀ, ਇਸ ਕਰਕੇ ਉਹਨਾਂ ਦੀ ਗੱਲ ਮੰਨੋ।
19ਏਸ਼ੀਆ ਪ੍ਰਦੇਸ਼ ਦੀਆਂ ਕਲੀਸਿਆ ਵੱਲੋ ਤੁਹਾਨੂੰ ਸ਼ੁਭਕਾਮਨਾ। ਅਕੂਲਾ ਅਤੇ ਪਰਿਸਕਾ ਉਸ ਕਲੀਸਿਆ ਦੀ ਵੱਲੋ, ਜੋ ਉਹਨਾਂ ਦੇ ਘਰ ਵਿੱਚ ਅਰਾਧਨਾ ਕਰਦੇ ਹਨ, ਪ੍ਰਭੂ ਦੇ ਨਾਮ ਵਿੱਚ ਸ਼ੁਭਕਾਮਨਾ।
20ਸਾਰੇ ਭਰਾ ਅਤੇ ਭੈਣਾਂ ਵੱਲੋ ਤੁਹਾਨੂੰ ਸ਼ੁਭਕਾਮਨਾ। ਪਵਿੱਤਰ ਹੱਥ ਮਿਲਾ ਕੇ ਇੱਕ ਦੂਸਰੇ ਨੂੰ ਸੁੱਖ-ਸਾਂਦ ਪੁੱਛੋ।