1 ਕੁਰਿੰਥੀਆਂ 16

ਅਤੇ ਮੈਂ ਸਤਫ਼ਨਾਸ, ਫੁਰਤੂਨਾਤੁਸ ਅਤੇ ਅਖਾਇਕੁਸ ਦੇ ਆਉਣ ਕਰਕੇ ਆਨੰਦ ਹਾਂ, ਕਿਉਂ ਜੋ ਉਹਨਾਂ ਦੇ ਦੁਆਰਾ ਜੋ ਕੁਝ ਵੀ ਤੁਹਾਡੇ ਵਿੱਚ ਘਾਟ ਸੀ ਪੂਰੀ ਕੀਤੀ।

1 Corinthians 16:17 (UKJV) I am glad of the coming of Stephanas and Fortunatus and Achaicus: for that which was lacking on your part they have supplied.

15ਹੇ ਭਰਾਵੋ ਅਤੇ ਭੈਣੋ, ਤੁਸੀਂ ਜਾਣਦੇ ਹੋ ਕਿ ਸਤਫ਼ਨਾਸ ਦਾ ਪਰਿਵਾਰ ਅਖਾਯਾ ਪ੍ਰਦੇਸ਼ ਵਿੱਚ ਸਭ ਤੋਂ ਪਹਿਲੇ ਵਿਸ਼ਵਾਸ ਕਰਨ ਲੱਗਾ, ਅਤੇ ਉਹਨਾਂ ਨੇ ਆਪਣੇ ਆਪ ਨੂੰ ਪ੍ਰਭੂ ਦੇ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ,

16ਤੁਸੀਂ ਅਜਿਹੇ ਵਿਅਕਤੀ ਦੇ ਅਧੀਨ ਰਹੋ, ਜਿਹੜਾ ਹਰੇਕ ਦੇ ਕੰਮ ਵਿੱਚ ਸਹਿਯੋਗੀ ਅਤੇ ਮਿਹਨਤੀ ਹੈ।

17ਅਤੇ ਮੈਂ ਸਤਫ਼ਨਾਸ, ਫੁਰਤੂਨਾਤੁਸ ਅਤੇ ਅਖਾਇਕੁਸ ਦੇ ਆਉਣ ਕਰਕੇ ਆਨੰਦ ਹਾਂ, ਕਿਉਂ ਜੋ ਉਹਨਾਂ ਦੇ ਦੁਆਰਾ ਜੋ ਕੁਝ ਵੀ ਤੁਹਾਡੇ ਵਿੱਚ ਘਾਟ ਸੀ ਪੂਰੀ ਕੀਤੀ।

18ਕਿਉਂਕਿ ਉਹਨਾਂ ਨੇ ਮੇਰੀ ਅਤੇ ਤੁਹਾਡੀ ਆਤਮਾ ਨੂੰ ਤਾਜ਼ਗੀ ਦਿੱਤੀ, ਇਸ ਕਰਕੇ ਉਹਨਾਂ ਦੀ ਗੱਲ ਮੰਨੋ।

19ਏਸ਼ੀਆ ਪ੍ਰਦੇਸ਼ ਦੀਆਂ ਕਲੀਸਿਆ ਵੱਲੋ ਤੁਹਾਨੂੰ ਸ਼ੁਭਕਾਮਨਾ। ਅਕੂਲਾ ਅਤੇ ਪਰਿਸਕਾ ਉਸ ਕਲੀਸਿਆ ਦੀ ਵੱਲੋ, ਜੋ ਉਹਨਾਂ ਦੇ ਘਰ ਵਿੱਚ ਅਰਾਧਨਾ ਕਰਦੇ ਹਨ, ਪ੍ਰਭੂ ਦੇ ਨਾਮ ਵਿੱਚ ਸ਼ੁਭਕਾਮਨਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.