13ਜਾਗਦੇ ਰਹੋ; ਵਿਸ਼ਵਾਸ ਵਿੱਚ ਮਜ਼ਬੂਤ ਰਹੋ; ਹੌਸਲਾ ਰੱਖੋ, ਤਕੜੇ ਹੋਵੋ।
14ਸਾਰੇ ਕੰਮ ਪਿਆਰ ਨਾਲ ਕਰੋ।
15ਹੇ ਭਰਾਵੋ ਅਤੇ ਭੈਣੋ, ਤੁਸੀਂ ਜਾਣਦੇ ਹੋ ਕਿ ਸਤਫ਼ਨਾਸ ਦਾ ਪਰਿਵਾਰ ਅਖਾਯਾ ਪ੍ਰਦੇਸ਼ ਵਿੱਚ ਸਭ ਤੋਂ ਪਹਿਲੇ ਵਿਸ਼ਵਾਸ ਕਰਨ ਲੱਗਾ, ਅਤੇ ਉਹਨਾਂ ਨੇ ਆਪਣੇ ਆਪ ਨੂੰ ਪ੍ਰਭੂ ਦੇ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ,
16ਤੁਸੀਂ ਅਜਿਹੇ ਵਿਅਕਤੀ ਦੇ ਅਧੀਨ ਰਹੋ, ਜਿਹੜਾ ਹਰੇਕ ਦੇ ਕੰਮ ਵਿੱਚ ਸਹਿਯੋਗੀ ਅਤੇ ਮਿਹਨਤੀ ਹੈ।
17ਅਤੇ ਮੈਂ ਸਤਫ਼ਨਾਸ, ਫੁਰਤੂਨਾਤੁਸ ਅਤੇ ਅਖਾਇਕੁਸ ਦੇ ਆਉਣ ਕਰਕੇ ਆਨੰਦ ਹਾਂ, ਕਿਉਂ ਜੋ ਉਹਨਾਂ ਦੇ ਦੁਆਰਾ ਜੋ ਕੁਝ ਵੀ ਤੁਹਾਡੇ ਵਿੱਚ ਘਾਟ ਸੀ ਪੂਰੀ ਕੀਤੀ।