1ਹੁਣ ਉਹ ਦਾਨ ਜਿਹੜਾ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਲਈ ਹੈ: ਜਿਸ ਤਰ੍ਹਾਂ ਮੈਂ ਗਲਾਤੀਆਂ ਪ੍ਰਦੇਸ਼ ਦੀ ਕਲੀਸਿਆ ਨੂੰ ਆਗਿਆ ਦਿੱਤੀ ਸੀ, ਉਸ ਤਰ੍ਹਾਂ ਤੁਸੀਂ ਵੀ ਕਰੋ।
2ਹਰ ਹਫ਼ਤੇ ਦੇ ਪਹਿਲੇ ਦਿਨ, ਤੁਹਾਡੇ ਵਿੱਚੋਂ ਹਰੇਕ ਆਪਣੀ ਆਮਦਨ ਵਿੱਚੋਂ ਕੁਝ ਪੈਸੇ ਬਚਾ ਕੇ ਰੱਖ ਲਵੇ ਤਾਂ ਜੋ ਜਦੋਂ ਮੈਂ ਆਵਾਂ ਤਾਂ ਕੋਈ ਸੰਗ੍ਰਹਿ ਨਾ ਕਰਨਾ ਪਵੇ।
3ਫਿਰ, ਜਦੋਂ ਮੈਂ ਆਵਾਂਗਾ, ਜਿਨ੍ਹਾਂ ਨੂੰ ਤੁਸੀਂ ਮਨਜ਼ੂਰ ਕਰਦੇ ਹੋ ਮੈਂ ਉਹਨਾਂ ਆਦਮੀਆਂ ਨੂੰ ਜਾਣ-ਪਛਾਣ ਦੇ ਪੱਤਰ ਦੇਵਾਂਗਾ ਤਾਂ ਜੋ ਤੋਹਫ਼ੇ ਅਤੇ ਦਾਨ ਯੇਰੂਸ਼ਲੇਮ ਪਹੁੰਚਾ ਦੇਣ।
4ਜੇ ਮੇਰਾ ਜਾਣਾ ਉੱਚਿਤ ਹੋਇਆ, ਤਾਂ ਉਹ ਮੇਰੇ ਨਾਲ ਜਾਣਗੇ।