7ਕਿਉਂ ਜੋ ਮੈਂ ਨਹੀਂ ਚਾਹੁੰਦਾ ਜੋ ਇਸ ਵਾਰ ਤੁਹਾਨੂੰ ਰਾਸਤੇ ਵਿੱਚ ਹੀ ਮਿਲਾ, ਕਿਉਂ ਜੋ ਮੇਰੀ ਆਸ ਹੈ ਜੇ ਪ੍ਰਭੂ ਦੀ ਆਗਿਆ ਹੋਈ ਤਾਂ ਕੁਝ ਸਮਾਂ ਤੁਹਾਡੇ ਕੋਲ ਠਹਿਰਾ।
8ਪਰ ਪੰਤੇਕੁਸਤ ਦੇ ਤਿਉਹਾਰ ਤੱਕ ਮੈਂ ਅਫ਼ਸੁਸ ਸ਼ਹਿਰ ਵਿੱਚ ਹੀ ਠਹਿਰਾਂਗਾ।
9ਕਿਉਂਕਿ ਪ੍ਰਭਾਵਸ਼ਾਲੀ ਕੰਮ ਦੇ ਲਈ ਇੱਕ ਵੱਡਾ ਦਰਵਾਜ਼ਾ ਮੇਰੇ ਲਈ ਖੁੱਲ੍ਹਿਆ ਹੈ, ਅਤੇ ਉੱਥੇ ਬਹੁਤ ਸਾਰੇ ਹਨ ਜੋ ਮੇਰਾ ਵਿਰੋਧ ਕਰਦੇ ਹਨ।
10ਜਦੋਂ ਤਿਮੋਥਿਉਸ ਆਵੇ, ਤਾਂ ਵੇਖਣਾ ਕਿ ਉਹ ਤੁਹਾਡੇ ਕੋਲ ਨਿਸ਼ਚਿਤ ਰਹੇ, ਕਿਉਂ ਜੋ ਉਹ ਵੀ ਪ੍ਰਭੂ ਦਾ ਕੰਮ ਕਰਦਾ ਹੈ ਜਿਵੇਂ ਮੈਂ ਕਰਦਾ ਹਾਂ।
11ਸੋ ਕੋਈ ਵੀ, ਉਸ ਨੂੰ ਤੁੱਛ ਨਾ ਸਮਝੇ, ਸਗੋਂ ਉਸ ਨੂੰ ਸ਼ਾਂਤੀ ਨਾਲ ਅੱਗੇ ਭੇਜ ਦੇਣਾ ਤਾਂ ਜੋ ਉਹ ਮੇਰੇ ਕੋਲ ਆਵੇ। ਕਿਉਂਕਿ ਮੈਂ ਉਸ ਨੂੰ ਦੂਸਰੇ ਭਰਾਵਾਂ ਦੇ ਨਾਲ ਉਡੀਕਦਾ ਹਾਂ।