5ਮਕਦੂਨਿਯਾ ਪ੍ਰਦੇਸ਼ ਦੀ ਯਾਤਰਾ ਤੋਂ ਬਾਅਦ ਮੈਂ ਤੁਹਾਡੇ ਕੋਲ ਆਵਾਂਗਾ, ਕਿਉਂਕਿ ਮੈਂ ਮਕਦੂਨਿਯਾ ਪ੍ਰਦੇਸ਼ ਰਾਹੀ ਲੰਘਣਾ ਹੈ।
6ਸ਼ਾਇਦ ਮੈਂ ਤੁਹਾਡੇ ਨਾਲ ਕੁਝ ਸਮੇਂ ਲਈ ਰਹਾਂ, ਜਾਂ ਹੋ ਸਕੇ ਤਾਂ ਸਰਦੀਆਂ ਵੀ ਬਿਤਾਵਾਂਗਾ, ਤਾਂ ਜੋ ਤੁਸੀਂ ਮੇਰੀ ਯਾਤਰਾ ਲਈ ਮੇਰੀ ਸਹਾਇਤਾ ਕਰ ਸਕੋ, ਮੈਂ ਜਿੱਥੇ ਵੀ ਜਾਵਾਂ।
7ਕਿਉਂ ਜੋ ਮੈਂ ਨਹੀਂ ਚਾਹੁੰਦਾ ਜੋ ਇਸ ਵਾਰ ਤੁਹਾਨੂੰ ਰਾਸਤੇ ਵਿੱਚ ਹੀ ਮਿਲਾ, ਕਿਉਂ ਜੋ ਮੇਰੀ ਆਸ ਹੈ ਜੇ ਪ੍ਰਭੂ ਦੀ ਆਗਿਆ ਹੋਈ ਤਾਂ ਕੁਝ ਸਮਾਂ ਤੁਹਾਡੇ ਕੋਲ ਠਹਿਰਾ।
8ਪਰ ਪੰਤੇਕੁਸਤ ਦੇ ਤਿਉਹਾਰ ਤੱਕ ਮੈਂ ਅਫ਼ਸੁਸ ਸ਼ਹਿਰ ਵਿੱਚ ਹੀ ਠਹਿਰਾਂਗਾ।
9ਕਿਉਂਕਿ ਪ੍ਰਭਾਵਸ਼ਾਲੀ ਕੰਮ ਦੇ ਲਈ ਇੱਕ ਵੱਡਾ ਦਰਵਾਜ਼ਾ ਮੇਰੇ ਲਈ ਖੁੱਲ੍ਹਿਆ ਹੈ, ਅਤੇ ਉੱਥੇ ਬਹੁਤ ਸਾਰੇ ਹਨ ਜੋ ਮੇਰਾ ਵਿਰੋਧ ਕਰਦੇ ਹਨ।