1 ਕੁਰਿੰਥੀਆਂ 2

ਮਨੁੱਖ ਦੇ ਆਤਮਾ ਦੇ ਬਿਨ੍ਹਾ ਜੋ ਉਸ ਦੇ ਅੰਦਰ ਹੈ, ਮਨੁੱਖ ਦੇ ਵਿਚਾਰਾ ਨੂੰ ਕੌਣ ਜਾਣ ਸਕਦਾ ਹੈ? ਇਸੇ ਪ੍ਰਕਾਰ ਪਰਮੇਸ਼ਵਰ ਦੇ ਆਤਮਾ ਤੋਂ ਬਿਨ੍ਹਾ ਪਰਮੇਸ਼ਵਰ ਦੀਆ ਗੱਲਾਂ ਕੋਈ ਵੀ ਨਹੀਂ ਜਾਣ ਸਕਦਾ ਹੈ।

1 Corinthians 2:11 (UKJV) For what man knows the things of a man, save the spirit of man which is in him? even so the things of God knows no man, but the Spirit of God.

9ਪਰੰਤੂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਉਹ ਵਸਤਾਂ ਜਿਹੜੀਆਂ ਕਦੇ ਅੱਖਾਂ ਨਾਲ ਨਹੀਂ ਵੇਖੀਆਂ, ਨਾ ਕਦੇ ਕੰਨਾ ਨਾਲ ਸੁਣੀਆਂ, ਅਤੇ ਨਾ ਹੀ ਕਦੇ ਮਨੁੱਖ ਦੇ ਮਨ ਵਿੱਚ ਆਈਆਂ,” ਜਿਹੜੀਆਂ ਪਰਮੇਸ਼ਵਰ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕੀਤੀਆਂ ਹਨ।

10ਇਹ ਸਭ ਪਰਮੇਸ਼ਵਰ ਨੇ ਆਪਣੇ ਆਤਮਾ ਦੇ ਦੁਆਰਾ ਸਾਡੇ ਉੱਤੇ ਪ੍ਰਗਟ ਕੀਤਾ ਹੈ। ਕਿਉਂ ਜੋ ਪਰਮੇਸ਼ਵਰ ਦਾ ਆਤਮਾ ਸਾਰੀਆਂ ਵਸਤਾਂ ਦੀ ਸਗੋਂ ਪਰਮੇਸ਼ਵਰ ਦੀਆਂ ਡੂੰਗੀਆਂ ਵਸਤਾਂ ਦੀ ਜਾਂਚ ਕਰ ਲੈਂਦਾ ਹੈ।

11ਮਨੁੱਖ ਦੇ ਆਤਮਾ ਦੇ ਬਿਨ੍ਹਾ ਜੋ ਉਸ ਦੇ ਅੰਦਰ ਹੈ, ਮਨੁੱਖ ਦੇ ਵਿਚਾਰਾ ਨੂੰ ਕੌਣ ਜਾਣ ਸਕਦਾ ਹੈ? ਇਸੇ ਪ੍ਰਕਾਰ ਪਰਮੇਸ਼ਵਰ ਦੇ ਆਤਮਾ ਤੋਂ ਬਿਨ੍ਹਾ ਪਰਮੇਸ਼ਵਰ ਦੀਆ ਗੱਲਾਂ ਕੋਈ ਵੀ ਨਹੀਂ ਜਾਣ ਸਕਦਾ ਹੈ।

12ਸਾਨੂੰ ਸੰਸਾਰ ਦਾ ਆਤਮਾ ਨਹੀਂ, ਪਰ ਉਹ ਆਤਮਾ ਮਿਲਿਆ ਹੈ ਜਿਹੜਾ ਪਰਮੇਸ਼ਵਰ ਤੋਂ ਹੈ, ਤਾਂ ਕਿ ਅਸੀਂ ਸਮਝ ਸਕੀਏ ਜੋ ਪਰਮੇਸ਼ਵਰ ਨੇ ਸਾਨੂੰ ਮੁਫ਼ਤ ਵਿੱਚ ਕੀ ਦਿੱਤਾ ਹੈ।

13ਅਸੀਂ ਇਨ੍ਹਾਂ ਗੱਲਾਂ ਨੂੰ, ਮਨੁੱਖੀ ਗਿਆਨ ਦੇ ਸ਼ਬਦਾਂ ਨਾਲ ਨਹੀਂ ਸਗੋਂ ਪਵਿੱਤਰ ਆਤਮਾ ਦੇ ਦੱਸੇ ਹੋਏ ਸ਼ਬਦਾਂ ਨਾਲ, ਅਰਥਾਤ ਆਤਮਿਕ ਗੱਲਾਂ ਆਤਮਿਕ ਮਨੁੱਖਾਂ ਨੂੰ ਦੱਸਦੇ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.