1ਹੇ ਭਰਾਵੋ ਅਤੇ ਭੈਣੋ, ਇਸ ਤਰ੍ਹਾਂ ਹੈ ਜਦੋਂ ਮੈਂ ਤੁਹਾਡੇ ਕੋਲ ਆਇਆ ਸੀ, ਮੈਂ ਗੱਲਾਂ ਦੀ ਚਤਰਾਈ ਜਾਂ ਮਨੁੱਖੀ ਬੁੱਧੀ ਨਾਲ ਨਹੀਂ ਪਰ ਮੈਂ ਤਹਾਡੇ ਕੋਲ ਪਰਮੇਸ਼ਵਰ ਦੇ ਸੱਚੇ ਭੇਦਾ ਬਾਰੇ ਗਵਾਹੀ ਦੇਣ ਆਇਆ ਸੀ।
2ਕਿਉਂਕਿ ਮੈਂ ਤੁਹਾਡੇ ਵਿੱਚ ਇਹ ਫ਼ੈਸਲਾ ਕਰਕੇ ਆਇਆ ਕਿ ਯਿਸ਼ੂ ਮਸੀਹ ਸਗੋਂ ਸਲੀਬ ਦਿੱਤੇ ਹੋਏ ਮਸੀਹ ਤੋਂ ਬਿਨ੍ਹਾਂ ਹੋਰ ਕਿਸੇ ਗੱਲ ਨੂੰ ਨਾ ਜਾਣਾ।
3ਮੈਂ ਤੁਹਾਡੇ ਕੋਲ ਨਿਰਬਲਤਾਈ ਵੱਡੇ ਡਰ ਅਤੇ ਕੰਬਦਾ ਹੋਇਆ ਆਇਆ।
4ਮੇਰਾ ਬਚਨ ਅਤੇ ਪ੍ਰਚਾਰ ਮਨੁੱਖਾਂ ਦੇ ਗਿਆਨ ਭਰੇ ਸ਼ਬਦਾ ਦਾ ਨਹੀਂ ਪਰ ਪਰਮੇਸ਼ਵਰ ਦੇ ਆਤਮਾ ਅਤੇ ਸਮਰੱਥਾ ਦੇ ਪਰਮਾਣ ਨਾਲ ਸੀ।
5ਤਾਂ ਜੋ ਤੁਹਾਡਾ ਵਿਸ਼ਵਾਸ ਮਨੁੱਖਾਂ ਦੀ ਬੁੱਧ ਉੱਤੇ ਨਹੀਂ, ਪਰ ਪਰਮੇਸ਼ਵਰ ਦੀ ਸਮਰੱਥਾ ਉੱਤੇ ਠਹਿਰੇ।