6ਹਾਲਾਂਕਿ, ਅਸੀਂ ਸਿਆਣਿਆ ਲੋਕਾਂ ਨੂੰ ਗਿਆਨ ਦਾ ਸੰਦੇਸ਼ ਸੁਣਾਉਂਦੇ ਹਾਂ, ਪਰ ਇਹ ਗਿਆਨ ਨਾ ਇਸ ਯੁੱਗ ਦਾ ਅਤੇ ਨਾ ਇਸ ਯੁੱਗ ਦੇ ਸ਼ਾਸਕਾਂ ਦਾ ਹੈ, ਜਿਹੜੇ ਨਾਸ਼ ਹੋ ਰਹੇ ਹਨ।
7ਸਗੋਂ ਅਸੀਂ ਪਰਮੇਸ਼ਵਰ ਦੇ ਗਿਆਨ ਦੇ ਭੇਤ ਨਾਲ ਸੁਣਾਉਂਦੇ ਹਾਂ, ਜਿਸ ਨੂੰ ਪਰਮੇਸ਼ਵਰ ਨੇ ਸੰਸਾਰ ਦੇ ਬਣਾਉਣ ਤੋਂ ਪਹਿਲਾਂ ਸਾਡੀ ਮਹਿਮਾ ਲਈ ਠਹਿਰਾਇਆ ਸੀ।
8ਇਸ ਬੁੱਧ ਨੂੰ ਇਸ ਯੁੱਗ ਦੇ ਕਿਸੇ ਵੀ ਹਾਕਮ ਨੇ ਨਹੀਂ ਜਾਣਿਆ, ਕਿਉਂਕਿ ਜੇ ਉਹ ਜਾਣਦੇ ਤਾਂ ਮਹਿਮਾਮਈ ਪ੍ਰਭੂ ਨੂੰ ਸਲੀਬ ਉੱਤੇ ਨਾ ਚੜ੍ਹਾਉਂਦੇ।
9ਪਰੰਤੂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਉਹ ਵਸਤਾਂ ਜਿਹੜੀਆਂ ਕਦੇ ਅੱਖਾਂ ਨਾਲ ਨਹੀਂ ਵੇਖੀਆਂ, ਨਾ ਕਦੇ ਕੰਨਾ ਨਾਲ ਸੁਣੀਆਂ, ਅਤੇ ਨਾ ਹੀ ਕਦੇ ਮਨੁੱਖ ਦੇ ਮਨ ਵਿੱਚ ਆਈਆਂ,” ਜਿਹੜੀਆਂ ਪਰਮੇਸ਼ਵਰ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕੀਤੀਆਂ ਹਨ।
10ਇਹ ਸਭ ਪਰਮੇਸ਼ਵਰ ਨੇ ਆਪਣੇ ਆਤਮਾ ਦੇ ਦੁਆਰਾ ਸਾਡੇ ਉੱਤੇ ਪ੍ਰਗਟ ਕੀਤਾ ਹੈ। ਕਿਉਂ ਜੋ ਪਰਮੇਸ਼ਵਰ ਦਾ ਆਤਮਾ ਸਾਰੀਆਂ ਵਸਤਾਂ ਦੀ ਸਗੋਂ ਪਰਮੇਸ਼ਵਰ ਦੀਆਂ ਡੂੰਗੀਆਂ ਵਸਤਾਂ ਦੀ ਜਾਂਚ ਕਰ ਲੈਂਦਾ ਹੈ।