4ਕਿਉਂਕਿ ਤੁਹਾਡੇ ਵਿੱਚੋਂ ਇੱਕ ਕਹਿੰਦਾ ਹੈ ਕਿ, “ਮੈਂ ਪੌਲੁਸ ਦਾ ਹਾਂ,” ਅਤੇ ਦੂਸਰਾ ਕਹਿੰਦਾ ਹੈ, “ਮੈ ਅਪੁੱਲੋਸ ਦਾ ਹਾਂ,” ਤਾਂ ਕੀ ਤੁਸੀਂ ਸਰੀਰਕ ਨਹੀਂ ਹੋ?
5ਫਿਰ, ਅਪੁੱਲੋਸ ਕੀ ਹੈ? ਅਤੇ ਪੌਲੁਸ ਕੀ ਹੈ? ਸਿਰਫ ਸੇਵਾਦਾਰ ਹੈ, ਜਿਸ ਦੇ ਦੁਆਰਾ ਤੁਸੀਂ ਸਾਰੇ ਵਿਸ਼ਵਾਸ ਵਿੱਚ ਆਏ, ਜਿਵੇਂ ਕਿ ਪ੍ਰਭੂ ਨੇ ਹਰੇਕ ਨੂੰ ਆਪਣਾ ਕੰਮ ਸੌਂਪਿਆ।
6ਮੈਂ ਤਾਂ ਬੀਜ ਬੀਜਿਆ, ਅਪੁੱਲੋਸ ਨੇ ਪਾਣੀ ਦਿੱਤਾ, ਪਰ ਸਿਰਫ ਪਰਮੇਸ਼ਵਰ ਨੇ ਇਸ ਨੂੰ ਵਧਾਇਆ।
7ਸੋ ਨਾ ਤਾਂ ਬੀਜਣ ਵਾਲਾ ਕੁਝ ਹੈ ਅਤੇ ਨਾ ਹੀ ਪਾਣੀ ਦੇਣ ਵਾਲਾ, ਪਰ ਸਿਰਫ ਪਰਮੇਸ਼ਵਰ ਹੀ ਹੈ ਜੋ ਵਧਾਉਣ ਵਾਲਾ ਹੈ।
8ਬੀਜਣ ਵਾਲਾ ਅਤੇ ਪਾਣੀ ਦੇਣ ਵਾਲਾ ਦੋਵੇਂ ਇੱਕ ਉਦੇਸ਼ ਲਈ ਕੰਮ ਕਰਦੇ ਹਨ, ਪਰ ਹਰੇਕ ਆਪੋ-ਆਪਣੀ ਮਿਹਨਤ ਦੇ ਅਨੁਸਾਰ ਆਪਣਾ ਫ਼ਲ ਪ੍ਰਾਪਤ ਕਰੇਗਾ।