1 ਕੁਰਿੰਥੀਆਂ 3

ਕਿਉਂਕਿ ਤੁਹਾਡੇ ਵਿੱਚੋਂ ਇੱਕ ਕਹਿੰਦਾ ਹੈ ਕਿ, “ਮੈਂ ਪੌਲੁਸ ਦਾ ਹਾਂ,” ਅਤੇ ਦੂਸਰਾ ਕਹਿੰਦਾ ਹੈ, “ਮੈ ਅਪੁੱਲੋਸ ਦਾ ਹਾਂ,” ਤਾਂ ਕੀ ਤੁਸੀਂ ਸਰੀਰਕ ਨਹੀਂ ਹੋ?

1 Corinthians 3:4 (UKJV) For while one says, I am of Paul; and another, I am of Apollos; are all of you not carnal?

2ਮੈਂ ਤੁਹਾਨੂੰ ਦੁੱਧ ਦਿੱਤਾ, ਨਾ ਕਿ ਠੋਸ ਭੋਜਨ ਕਿਉਂਕਿ ਤੁਸੀਂ ਅਜੇ ਇਸ ਦੇ ਯੋਗ ਨਹੀਂ ਸੀ। ਦਰਅਸਲ, ਤੁਸੀਂ ਅਜੇ ਵੀ ਇਸ ਲਈ ਤਿਆਰ ਨਹੀਂ ਹੋ।

3ਤੁਸੀਂ ਹੁਣ ਤੱਕ ਸਰੀਰਕ ਹੋ। ਕਿਉਂਕਿ ਤੁਹਾਡੇ ਵਿੱਚ ਜਲਣ ਅਤੇ ਝਗੜੇ ਹਨ, ਤਾਂ ਕੀ ਤੁਸੀਂ ਸੰਸਾਰਿਕ ਨਹੀਂ ਹੋ? ਅਤੇ ਕੀ ਤੁਸੀਂ ਸਰੀਰਕ ਚਾਲ ਨਹੀਂ ਚਲਦੇ?

4ਕਿਉਂਕਿ ਤੁਹਾਡੇ ਵਿੱਚੋਂ ਇੱਕ ਕਹਿੰਦਾ ਹੈ ਕਿ, “ਮੈਂ ਪੌਲੁਸ ਦਾ ਹਾਂ,” ਅਤੇ ਦੂਸਰਾ ਕਹਿੰਦਾ ਹੈ, “ਮੈ ਅਪੁੱਲੋਸ ਦਾ ਹਾਂ,” ਤਾਂ ਕੀ ਤੁਸੀਂ ਸਰੀਰਕ ਨਹੀਂ ਹੋ?

5ਫਿਰ, ਅਪੁੱਲੋਸ ਕੀ ਹੈ? ਅਤੇ ਪੌਲੁਸ ਕੀ ਹੈ? ਸਿਰਫ ਸੇਵਾਦਾਰ ਹੈ, ਜਿਸ ਦੇ ਦੁਆਰਾ ਤੁਸੀਂ ਸਾਰੇ ਵਿਸ਼ਵਾਸ ਵਿੱਚ ਆਏ, ਜਿਵੇਂ ਕਿ ਪ੍ਰਭੂ ਨੇ ਹਰੇਕ ਨੂੰ ਆਪਣਾ ਕੰਮ ਸੌਂਪਿਆ।

6ਮੈਂ ਤਾਂ ਬੀਜ ਬੀਜਿਆ, ਅਪੁੱਲੋਸ ਨੇ ਪਾਣੀ ਦਿੱਤਾ, ਪਰ ਸਿਰਫ ਪਰਮੇਸ਼ਵਰ ਨੇ ਇਸ ਨੂੰ ਵਧਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.