1ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਡੇ ਨਾਲ ਉਸ ਤਰ੍ਹਾਂ ਗੱਲ ਨਾ ਕਰ ਸਕਿਆ ਜਿਵੇਂ ਆਤਮਿਕ ਲੋਕਾਂ ਨਾਲ ਕੀਤੀ ਜਾਂਦੀ ਹੈ, ਪਰ ਮੈ ਤੁਹਾਡੇ ਨਾਲ ਇਵੇਂ ਗੱਲ ਕਰਦਾ ਹਾਂ ਜਿਵੇਂ ਸਰੀਰਕ ਲੋਕਾਂ ਨਾਲ ਕੀਤੀ ਜਾਂਦੀ ਹੈ ਜੋ ਅਜੇ ਮਸੀਹ ਵਿੱਚ ਨਿਆਣੇ ਹਨ।
2ਮੈਂ ਤੁਹਾਨੂੰ ਦੁੱਧ ਦਿੱਤਾ, ਨਾ ਕਿ ਠੋਸ ਭੋਜਨ ਕਿਉਂਕਿ ਤੁਸੀਂ ਅਜੇ ਇਸ ਦੇ ਯੋਗ ਨਹੀਂ ਸੀ। ਦਰਅਸਲ, ਤੁਸੀਂ ਅਜੇ ਵੀ ਇਸ ਲਈ ਤਿਆਰ ਨਹੀਂ ਹੋ।
3ਤੁਸੀਂ ਹੁਣ ਤੱਕ ਸਰੀਰਕ ਹੋ। ਕਿਉਂਕਿ ਤੁਹਾਡੇ ਵਿੱਚ ਜਲਣ ਅਤੇ ਝਗੜੇ ਹਨ, ਤਾਂ ਕੀ ਤੁਸੀਂ ਸੰਸਾਰਿਕ ਨਹੀਂ ਹੋ? ਅਤੇ ਕੀ ਤੁਸੀਂ ਸਰੀਰਕ ਚਾਲ ਨਹੀਂ ਚਲਦੇ?
4ਕਿਉਂਕਿ ਤੁਹਾਡੇ ਵਿੱਚੋਂ ਇੱਕ ਕਹਿੰਦਾ ਹੈ ਕਿ, “ਮੈਂ ਪੌਲੁਸ ਦਾ ਹਾਂ,” ਅਤੇ ਦੂਸਰਾ ਕਹਿੰਦਾ ਹੈ, “ਮੈ ਅਪੁੱਲੋਸ ਦਾ ਹਾਂ,” ਤਾਂ ਕੀ ਤੁਸੀਂ ਸਰੀਰਕ ਨਹੀਂ ਹੋ?