8ਇਸ ਲਈ ਆਓ ਅਸੀਂ ਆਪਣੇ ਪਸਾਹ ਦੇ ਤਿਉਹਾਰ ਨੂੰ ਇਸ ਪੁਰਾਣੇ ਖਮੀਰ ਨਾਲ ਨਹੀਂ, ਨਾਂ ਬੁਰਾਈ ਅਤੇ ਦੁਸ਼ਟਪੁਣੇ ਦੇ ਖਮੀਰ ਨਾਲ, ਬਲਕਿ ਸ਼ੁੱਧਤਾ ਅਤੇ ਸੱਚਾਈ ਦੀ ਪਤੀਰੀ ਰੋਟੀ ਨਾਲ ਮਨਾਈਏ।
9ਮੈਂ ਆਪਣੇ ਪੱਤਰ ਵਿੱਚ ਤੁਹਾਨੂੰ ਇਹ ਲਿਖਿਆ ਕਿ ਵਿਭਚਾਰ ਕਰਨ ਵਾਲੇ ਲੋਕਾਂ ਨਾਲ ਸੰਗਤ ਨਾ ਕਰੋ।
10ਮੇਰਾ ਮਤਲਬ ਇਹ ਬਿਲਕੁਲ ਨਹੀਂ ਸੀ, ਕਿ ਤੁਸੀਂ ਸੰਸਾਰ ਦੇ ਉਹਨਾਂ ਸਾਰੇ ਮਨੁੱਖਾਂ ਤੋਂ, ਜੋ ਬੁਰੇ ਕੰਮ ਕਰਨ ਵਾਲੇ, ਲੋਭੀ, ਠੱਗ ਜਾਂ ਮੂਰਤੀ ਪੂਜਕ ਹਨ, ਕੋਈ ਸੰਬੰਧ ਨਾ ਰੱਖਣਾ, ਨਹੀਂ ਤਾਂ ਤੁਹਾਨੂੰ ਇਸ ਸੰਸਾਰ ਤੋਂ ਹੀ ਬਾਹਰ ਜਾਣਾ ਪਵੇਗਾ।
11ਪਰ ਹੁਣ ਮੈਂ ਤੁਹਾਨੂੰ ਲਿਖ ਰਿਹਾ ਹਾਂ ਕਿ ਤੁਹਾਨੂੰ ਉਸ ਵਿਅਕਤੀ ਨਾਲ ਸੰਗਤ ਨਹੀਂ ਕਰਨੀ ਚਾਹੀਦੀ ਜੋ ਆਪਣੇ ਆਪ ਨੂੰ ਵਿਸ਼ਵਾਸੀ ਕਹਿੰਦਾ ਹੈ ਪਰ ਵਿਭਚਾਰੀ, ਲਾਲਚੀ, ਮੂਰਤੀ ਪੂਜਕ, ਨਿੰਦਕ, ਸ਼ਰਾਬੀ ਅਤੇ ਚੋਰ ਹੋਵੇ। ਅਜਿਹੇ ਵਿਅਕਤੀ ਨਾਲ ਰੋਟੀ ਤੱਕ ਨਾ ਖਾਣਾ।
12ਕਿਉਂਕਿ ਮੈਨੂੰ ਕੀ ਲੋੜ ਹੈ ਜੋ ਕਲੀਸਿਆ ਦੇ ਨਹੀਂ ਹਨ ਉਹਨਾਂ ਦਾ ਨਿਆਂ ਕਰਾਂ? ਕੀ ਤੁਸੀਂ ਕਲੀਸਿਆ ਦੇ ਅੰਦਰਲਿਆਂ ਦਾ ਨਿਆਂ ਨਹੀਂ ਕਰਦੇ?