1 ਕੁਰਿੰਥੀਆਂ 5

ਇਸ ਲਈ ਆਓ ਅਸੀਂ ਆਪਣੇ ਪਸਾਹ ਦੇ ਤਿਉਹਾਰ ਨੂੰ ਇਸ ਪੁਰਾਣੇ ਖਮੀਰ ਨਾਲ ਨਹੀਂ, ਨਾਂ ਬੁਰਾਈ ਅਤੇ ਦੁਸ਼ਟਪੁਣੇ ਦੇ ਖਮੀਰ ਨਾਲ, ਬਲਕਿ ਸ਼ੁੱਧਤਾ ਅਤੇ ਸੱਚਾਈ ਦੀ ਪਤੀਰੀ ਰੋਟੀ ਨਾਲ ਮਨਾਈਏ।

1 Corinthians 5:8 (UKJV) Therefore let us keep the feast, not with old leaven, neither with the leaven of malice and wickedness; but with the unleavened bread of sincerity and truth.

6ਤੁਹਾਡਾ ਘਮੰਡ ਕਰਨਾ ਚੰਗਾ ਨਹੀਂ ਹੈ। ਕੀ ਤੁਸੀਂ ਨਹੀਂ ਜਾਣਦੇ ਕਿ ਥੋੜਾ ਜਿਹਾ ਖਮੀਰ ਪੂਰੇ ਆਟੇ ਨੂੰ ਖਮੀਰ ਕਰ ਦਿੰਦਾ ਹੈ?

7ਪਾਪ ਦੇ ਪੁਰਾਣੇ ਖਮੀਰ ਨੂੰ ਕੱਢ ਕੇ ਸੁੱਟ ਦਿਓ, ਤਾਂ ਜੋ ਤੁਸੀਂ ਪੂਰੀ ਤਰ੍ਹਾਂ ਸ਼ੁੱਧ ਹੋ ਸਕੋ। ਕਿਉਂਕਿ ਸਾਡੇ ਪਸਾਹ ਦੇ ਤਿਉਹਾਰ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ ਹੈ।

8ਇਸ ਲਈ ਆਓ ਅਸੀਂ ਆਪਣੇ ਪਸਾਹ ਦੇ ਤਿਉਹਾਰ ਨੂੰ ਇਸ ਪੁਰਾਣੇ ਖਮੀਰ ਨਾਲ ਨਹੀਂ, ਨਾਂ ਬੁਰਾਈ ਅਤੇ ਦੁਸ਼ਟਪੁਣੇ ਦੇ ਖਮੀਰ ਨਾਲ, ਬਲਕਿ ਸ਼ੁੱਧਤਾ ਅਤੇ ਸੱਚਾਈ ਦੀ ਪਤੀਰੀ ਰੋਟੀ ਨਾਲ ਮਨਾਈਏ।

9ਮੈਂ ਆਪਣੇ ਪੱਤਰ ਵਿੱਚ ਤੁਹਾਨੂੰ ਇਹ ਲਿਖਿਆ ਕਿ ਵਿਭਚਾਰ ਕਰਨ ਵਾਲੇ ਲੋਕਾਂ ਨਾਲ ਸੰਗਤ ਨਾ ਕਰੋ।

10ਮੇਰਾ ਮਤਲਬ ਇਹ ਬਿਲਕੁਲ ਨਹੀਂ ਸੀ, ਕਿ ਤੁਸੀਂ ਸੰਸਾਰ ਦੇ ਉਹਨਾਂ ਸਾਰੇ ਮਨੁੱਖਾਂ ਤੋਂ, ਜੋ ਬੁਰੇ ਕੰਮ ਕਰਨ ਵਾਲੇ, ਲੋਭੀ, ਠੱਗ ਜਾਂ ਮੂਰਤੀ ਪੂਜਕ ਹਨ, ਕੋਈ ਸੰਬੰਧ ਨਾ ਰੱਖਣਾ, ਨਹੀਂ ਤਾਂ ਤੁਹਾਨੂੰ ਇਸ ਸੰਸਾਰ ਤੋਂ ਹੀ ਬਾਹਰ ਜਾਣਾ ਪਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.