4ਜਦੋਂ ਤੁਸੀਂ ਪ੍ਰਭੂ ਦੇ ਨਾਮ ਉੱਤੇ ਇਕੱਠੇ ਹੁੰਦੇ ਹੋ ਤਾਂ ਮੈਂ ਆਤਮਾ ਵਿੱਚ ਤੁਹਾਡੇ ਨਾਲ ਹੁੰਦਾ ਹਾਂ, ਅਤੇ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਸ਼ਕਤੀ ਸਾਡੇ ਨਾਲ ਮੌਜੂਦ ਹੁੰਦੀ ਹੈ,
5ਤਦ ਇਸ ਤਰ੍ਹਾਂ ਦੇ ਆਦਮੀ ਨੂੰ ਸਰੀਰ ਦੇ ਨਾਸ ਹੋਣ ਲਈ ਸ਼ੈਤਾਨ ਦੇ ਹਵਾਲੇ ਕਰ ਦਿਓ, ਤਾਂ ਕਿ ਉਸ ਦਾ ਆਤਮਾ ਪ੍ਰਭੂ ਦੇ ਨਿਆਂ ਦੇ ਦਿਨ ਬਚ ਜਾਵੇਂ।
6ਤੁਹਾਡਾ ਘਮੰਡ ਕਰਨਾ ਚੰਗਾ ਨਹੀਂ ਹੈ। ਕੀ ਤੁਸੀਂ ਨਹੀਂ ਜਾਣਦੇ ਕਿ ਥੋੜਾ ਜਿਹਾ ਖਮੀਰ ਪੂਰੇ ਆਟੇ ਨੂੰ ਖਮੀਰ ਕਰ ਦਿੰਦਾ ਹੈ?
7ਪਾਪ ਦੇ ਪੁਰਾਣੇ ਖਮੀਰ ਨੂੰ ਕੱਢ ਕੇ ਸੁੱਟ ਦਿਓ, ਤਾਂ ਜੋ ਤੁਸੀਂ ਪੂਰੀ ਤਰ੍ਹਾਂ ਸ਼ੁੱਧ ਹੋ ਸਕੋ। ਕਿਉਂਕਿ ਸਾਡੇ ਪਸਾਹ ਦੇ ਤਿਉਹਾਰ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ ਹੈ।
8ਇਸ ਲਈ ਆਓ ਅਸੀਂ ਆਪਣੇ ਪਸਾਹ ਦੇ ਤਿਉਹਾਰ ਨੂੰ ਇਸ ਪੁਰਾਣੇ ਖਮੀਰ ਨਾਲ ਨਹੀਂ, ਨਾਂ ਬੁਰਾਈ ਅਤੇ ਦੁਸ਼ਟਪੁਣੇ ਦੇ ਖਮੀਰ ਨਾਲ, ਬਲਕਿ ਸ਼ੁੱਧਤਾ ਅਤੇ ਸੱਚਾਈ ਦੀ ਪਤੀਰੀ ਰੋਟੀ ਨਾਲ ਮਨਾਈਏ।