1ਅਗਰ ਤੁਹਾਡੇ ਵਿੱਚ ਝਗੜੇ ਹੁੰਦੇ ਹਨ, ਤਾਂ ਕੀ ਤੁਸੀਂ ਉਸ ਨੂੰ ਪ੍ਰਭੂ ਦੇ ਲੋਕਾਂ ਅੱਗੇ ਨਿਆਂ ਕਰਨ ਦੀ ਬਜਾਏ ਅਧਰਮੀਆਂ ਅੱਗੇ ਜਾਣ ਦੀ ਹਿੰਮਤ ਕਰਦੇ ਹੋ?
2ਕੀ ਤੁਸੀਂ ਨਹੀਂ ਜਾਣਦੇ ਜੋ ਪ੍ਰਭੂ ਦੇ ਲੋਕ ਇਸ ਸੰਸਾਰ ਦਾ ਨਿਆਂ ਕਰਨਗੇ? ਅਤੇ ਜੇ ਤੁਸੀਂ ਦੁਨੀਆਂ ਦਾ ਨਿਆਂ ਕਰਨਾ ਹੈ, ਤਾਂ ਕੀ ਤੁਸੀਂ ਛੋਟੀਆਂ ਤੋਂ ਛੋਟੀਆਂ ਗੱਲਾਂ ਦਾ ਨਿਆਂ ਕਰਨ ਦੇ ਯੋਗ ਨਹੀਂ ਹੋ।
3ਕੀ ਤੁਸੀਂ ਜਾਣਦੇ ਹੋ ਜੋ ਅਸੀਂ ਦੂਤਾਂ ਦਾ ਨਿਆਂ ਕਰਾਂਗੇ? ਤਾਂ ਫਿਰ ਇਸਦੀ ਤੁਲਨਾ ਵਿੱਚ ਸੰਸਾਰਕ ਝਗੜੇ ਕੀ ਹਨ?