38ਗੱਲ ਕਾਹਦੀ ਜਿਹੜਾ ਆਪਣੀ ਕੁਆਰੀ ਦਾ ਵਿਆਹ ਕਰਦਾ ਹੈ ਉਹ ਚੰਗਾ ਕਰਦਾ ਹੈ ਅਤੇ ਜਿਹੜਾ ਵਿਆਹ ਨਹੀਂ ਕਰਦਾ ਉਹ ਹੋਰ ਵੀ ਚੰਗਾ ਕਰਦਾ ਹੈ।
39ਪਤਨੀ ਉਦੋਂ ਤੱਕ ਆਪਣੇ ਪਤੀ ਨਾਲ ਜੁੜੀ ਰਹਿੰਦੀ ਜਦੋਂ ਤੱਕ ਉਹ ਜਿਉਂਦਾ ਹੈ। ਪਰ ਜਦੋਂ ਉਸ ਦਾ ਪਤੀ ਮਰ ਜਾਂਦਾ ਹੈ ਤਾਂ ਉਹ ਅਜ਼ਾਦ ਹੈ ਅਤੇ ਜਿਸ ਕਿਸੇ ਨਾਲ ਚਾਹੇ ਵਿਆਹ ਕਰ ਲਵੇ, ਪਰ ਕੇਵਲ ਪ੍ਰਭੂ ਵਿੱਚ।
40ਪਰ ਜੇ ਉਹ ਉਸੇ ਤਰ੍ਹਾਂ ਰਹੇ ਤਾਂ ਮੇਰੀ ਜਾਂਚ ਵਿੱਚ ਉਹ ਹੋਰ ਵੀ ਚੰਗਾ ਹੈ, ਅਤੇ ਮੈਂ ਸੋਚਦਾ ਹਾਂ ਕਿ ਪਰਮੇਸ਼ਵਰ ਦਾ ਆਤਮਾ ਮੇਰੇ ਵਿੱਚ ਵਾਸ ਕਰਦਾ ਹੈ।