15ਪਰ ਮੈਂ ਇਨ੍ਹਾਂ ਅਧਿਕਾਰਾਂ ਵਿੱਚੋਂ ਕੋਈ ਵੀ ਨਹੀਂ ਵਰਤਿਆ। ਅਤੇ ਮੈਂ ਇਹ ਗੱਲਾਂ ਇਸ ਕਰਕੇ ਨਹੀਂ ਲਿਖ ਰਿਹਾ ਤਾਂ ਜੋ ਮੇਰੇ ਨਾਲ ਇਸ ਤਰ੍ਹਾਂ ਕੁਝ ਹੋਵੇ, ਕਿਉਂ ਮੇਰੇ ਲਈ ਮਰਨਾ ਚੰਗਾ ਹੈ ਜੋ ਮੇਰੇ ਇਸ ਘਮੰਡ ਨੂੰ ਕੋਈ ਵਿਅਰਥ ਕਰੇ।
16ਜਦੋਂ ਮੈ ਤੁਹਾਨੂੰ ਖੁਸ਼ਖ਼ਬਰੀ ਸੁਣਾਵਾਂ ਤਾਂ ਵੀ ਮੇਰਾ ਕੋਈ ਘਮੰਡ ਨਹੀਂ ਹੈ, ਕਿਉਂਕਿ ਮੈਂ ਇਹ ਕਰਨ ਦੇ ਆਦੇਸ਼ ਦੇ ਅਧੀਨ ਹਾਂ। ਹਾਏ ਮੇਰੇ ਉੱਤੇ ਜੇ ਮੈਂ ਖੁਸ਼ਖ਼ਬਰੀ ਦਾ ਪ੍ਰਚਾਰ ਨਾ ਕਰਾ!
17ਅਗਰ ਮੈਂ ਆਪਣੀ ਇੱਛਾ ਨਾਲ ਪ੍ਰਚਾਰ ਕਰਾ, ਤਾਂ ਮੇਰੇ ਲਈ ਇਨਾਮ ਹੈ, ਅਗਰ ਆਪਣੀ ਇੱਛਾ ਤੋਂ ਬਿਨ੍ਹਾਂ ਤਾਂ ਇਹ ਸਿਰਫ ਇੱਕ ਜ਼ਿੰਮੇਵਾਰੀ ਸੀ ਜਿਸ ਨੂੰ ਪੂਰਾ ਕਰਨਾ ਸੀ ਹੈ।
18ਤਾਂ ਮੇਰੇ ਲਈ ਕੀ ਇਨਾਮ ਹੈ? ਕਿ ਇਹ: ਜੋ ਮੈਂ ਇਸ ਖੁਸ਼ਖ਼ਬਰੀ ਦਾ ਪ੍ਰਚਾਰ ਮੁ਼ਫ਼ਤ ਵਿੱਚ ਕਰਦਾ ਰਹਾਂ, ਅਤੇ ਇਸ ਲਈ ਖੁਸ਼ਖ਼ਬਰੀ ਦੇ ਪ੍ਰਚਾਰਕ ਵਜੋਂ ਮੈਂ ਆਪਣੇ ਅਧਿਕਾਰ ਦੀ ਪੂਰੀ ਵਰਤੋਂ ਨਾ ਕਰਾਂ।
19ਭਾਵੇਂ ਕਿ ਮੈਂ ਅਜ਼ਾਦ ਹਾਂ, ਤਾਂ ਵੀ ਮੈਂ ਆਪਣੇ ਆਪ ਨੂੰ ਸਭਨਾਂ ਦਾ ਦਾਸ ਬਣਾਇਆ, ਤਾਂ ਜੋ ਬਹੁਤ ਸਾਰਿਆ ਨੂੰ ਪ੍ਰਭੂ ਵੱਲ ਖਿੱਚ ਲਿਆਵਾਂ।