21ਜਿਹੜੇ ਬਿਵਸਥਾ ਅਧੀਨ ਨਹੀਂ ਹਨ ਮੈਂ ਉਹਨਾਂ ਵਰਗਾ ਬਣਿਆ, (ਜਦਕਿ ਮੈਂ ਖੁਦ ਪਰਮੇਸ਼ਵਰ ਦੀ ਬਿਵਸਥਾ ਦੇ ਅਧੀਨ ਹਾਂ, ਪਰ ਮੈਂ ਮਸੀਹ ਦੀ ਬਿਵਸਥਾ ਦੇ ਅਧੀਨ ਵੀ ਹਾਂ), ਤਾਂ ਜੋ ਬਿਵਸਥਾ ਹੀਣਾ ਨੂੰ ਵੀ ਪ੍ਰਭੂ ਲਈ ਜਿੱਤ ਸਕਾ।
22ਮੈਂ ਕਮਜ਼ੋਰ ਵਿਸ਼ਵਾਸ ਵਾਲਿਆਂ ਲਈ ਕਮਜ਼ੋਰ ਬਣਿਆ ਤਾਂ ਜੋ ਕਮਜ਼ੋਰਾਂ ਨੂੰ ਵੀ ਪ੍ਰਭੂ ਲਈ ਜਿੱਤ ਸਕਾ। ਮੈਂ ਸਾਰੇ ਲੋਕਾਂ ਲਈ ਸਭ ਕੁਝ ਬਣਿਆ ਤਾਂ ਜੋ ਹਰ ਇੱਕ ਨੂੰ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਮੁਕਤੀ ਲਈ ਜਿੱਤ ਸਕਾ।
23ਅਤੇ ਮੈਂ ਇਹ ਸਭ ਖੁਸ਼ਖ਼ਬਰੀ ਦੇ ਪ੍ਰਚਾਰ ਦੇ ਕਰਕੇ ਕਰਦਾ ਹਾਂ, ਤਾਂ ਜੋ ਮੈਂ ਹੋਰਨਾਂ ਨਾਲ ਰਲ ਕੇ ਇਸ ਵਿੱਚ ਭਾਗੀਦਾਰ ਹੋ ਜਾਂਵਾ।
24ਕੀ ਤੁਸੀਂ ਨਹੀਂ ਜਾਣਦੇ ਦੌੜ ਵਿੱਚ ਤਾਂ ਸਾਰੇ ਦੌੜਦੇ ਹਨ, ਪਰ ਇਨਾਮ ਇੱਕ ਨੂੰ ਹੀ ਮਿਲਦਾ ਹੈ? ਇਸ ਲਈ ਤੁਸੀਂ ਇਸ ਤਰ੍ਹਾਂ ਦੌੜੋ ਤਾਂ ਕਿ ਇਨਾਮ ਪ੍ਰਾਪਤ ਕਰ ਸਕੋ।
25ਹਰ ਕੋਈ ਖੇਡਾਂ ਵਿੱਚ ਹਿੱਸਾ ਲੈਣ ਵਾਲਾ ਸਖ਼ਤ ਸਿਖਲਾਈ ਵਿੱਚੋਂ ਹੋ ਕੇ ਲੰਘਦਾ ਹੈ। ਉਹ ਇਸ ਲਈ ਕਰਦੇ ਹਨ ਤਾਂ ਜੋ ਉਹ ਨਾਸ਼ਵਾਨ ਮੁਕਟ ਨੂੰ ਪ੍ਰਾਪਤ ਕਰ ਸਕਣ, ਪਰ ਅਸੀਂ ਅਜਿਹਾ ਮੁਕਟ ਪ੍ਰਾਪਤ ਕਰਨ ਲਈ ਕਰਦੇ ਹਾਂ ਜੋ ਨਾਸ਼ਵਾਨ ਨਹੀਂ ਪਰ ਹਮੇਸ਼ਾ ਰਹੇਗਾ।