1 ਕੁਰਿੰਥੀਆਂ 9

ਕੀ ਤੁਸੀਂ ਨਹੀਂ ਜਾਣਦੇ ਦੌੜ ਵਿੱਚ ਤਾਂ ਸਾਰੇ ਦੌੜਦੇ ਹਨ, ਪਰ ਇਨਾਮ ਇੱਕ ਨੂੰ ਹੀ ਮਿਲਦਾ ਹੈ? ਇਸ ਲਈ ਤੁਸੀਂ ਇਸ ਤਰ੍ਹਾਂ ਦੌੜੋ ਤਾਂ ਕਿ ਇਨਾਮ ਪ੍ਰਾਪਤ ਕਰ ਸਕੋ।

1 Corinthians 9:24 (UKJV) Know all of you not that they which run in a race run all, but one receives the prize? So run, that all of you may obtain.

22ਮੈਂ ਕਮਜ਼ੋਰ ਵਿਸ਼ਵਾਸ ਵਾਲਿਆਂ ਲਈ ਕਮਜ਼ੋਰ ਬਣਿਆ ਤਾਂ ਜੋ ਕਮਜ਼ੋਰਾਂ ਨੂੰ ਵੀ ਪ੍ਰਭੂ ਲਈ ਜਿੱਤ ਸਕਾ। ਮੈਂ ਸਾਰੇ ਲੋਕਾਂ ਲਈ ਸਭ ਕੁਝ ਬਣਿਆ ਤਾਂ ਜੋ ਹਰ ਇੱਕ ਨੂੰ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਮੁਕਤੀ ਲਈ ਜਿੱਤ ਸਕਾ।

23ਅਤੇ ਮੈਂ ਇਹ ਸਭ ਖੁਸ਼ਖ਼ਬਰੀ ਦੇ ਪ੍ਰਚਾਰ ਦੇ ਕਰਕੇ ਕਰਦਾ ਹਾਂ, ਤਾਂ ਜੋ ਮੈਂ ਹੋਰਨਾਂ ਨਾਲ ਰਲ ਕੇ ਇਸ ਵਿੱਚ ਭਾਗੀਦਾਰ ਹੋ ਜਾਂਵਾ।

24ਕੀ ਤੁਸੀਂ ਨਹੀਂ ਜਾਣਦੇ ਦੌੜ ਵਿੱਚ ਤਾਂ ਸਾਰੇ ਦੌੜਦੇ ਹਨ, ਪਰ ਇਨਾਮ ਇੱਕ ਨੂੰ ਹੀ ਮਿਲਦਾ ਹੈ? ਇਸ ਲਈ ਤੁਸੀਂ ਇਸ ਤਰ੍ਹਾਂ ਦੌੜੋ ਤਾਂ ਕਿ ਇਨਾਮ ਪ੍ਰਾਪਤ ਕਰ ਸਕੋ।

25ਹਰ ਕੋਈ ਖੇਡਾਂ ਵਿੱਚ ਹਿੱਸਾ ਲੈਣ ਵਾਲਾ ਸਖ਼ਤ ਸਿਖਲਾਈ ਵਿੱਚੋਂ ਹੋ ਕੇ ਲੰਘਦਾ ਹੈ। ਉਹ ਇਸ ਲਈ ਕਰਦੇ ਹਨ ਤਾਂ ਜੋ ਉਹ ਨਾਸ਼ਵਾਨ ਮੁਕਟ ਨੂੰ ਪ੍ਰਾਪਤ ਕਰ ਸਕਣ, ਪਰ ਅਸੀਂ ਅਜਿਹਾ ਮੁਕਟ ਪ੍ਰਾਪਤ ਕਰਨ ਲਈ ਕਰਦੇ ਹਾਂ ਜੋ ਨਾਸ਼ਵਾਨ ਨਹੀਂ ਪਰ ਹਮੇਸ਼ਾ ਰਹੇਗਾ।

26ਇਸ ਲਈ ਮੈਂ ਇਸ ਤਰ੍ਹਾਂ ਨਹੀਂ ਦੌੜਦਾ ਜਿਸ ਤਰ੍ਹਾਂ ਕੋਈ ਬਿਨ੍ਹਾਂ ਮਕਸਦ ਦੌੜਦਾ ਹੈ; ਮੈਂ ਇਸ ਤਰ੍ਹਾਂ ਨਹੀਂ ਲੜਦਾ ਜਿਵੇਂ ਕੋਈ ਹਵਾ ਵਿੱਚ ਮੁੱਕੇ ਮਾਰਦਾ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.