18ਹੇ ਪਿਆਰੇ ਬੱਚਿਓ, ਇਹ ਆਖਰੀ ਸਮਾਂ ਹੈ; ਅਤੇ ਜਿਵੇਂ ਕਿ ਤੁਸੀਂ ਸੁਣਿਆ ਹੈ ਕਿ ਮਸੀਹ ਵਿਰੋਧੀ ਆ ਰਿਹਾ ਹੈ, ਸੋ ਹੁਣ ਵੀ ਬਹੁਤ ਸਾਰੇ ਮਸੀਹ ਵਿਰੋਧੀ ਆ ਗਏ ਹਨ। ਜਿਸ ਤੋਂ ਅਸੀਂ ਜਾਣਦੇ ਹਾਂ ਕਿ ਇਹ ਆਖਰੀ ਸਮਾਂ ਹੈ।
19ਉਹ ਸਾਡੇ ਵਿੱਚੋਂ ਬਾਹਰ ਚਲੇ ਗਏ, ਪਰ ਉਹ ਅਸਲ ਵਿੱਚ ਸਾਡੇ ਨਹੀਂ ਸਨ। ਕਿਉਂਕਿ ਜੇ ਉਹ ਸਾਡੇ ਹੁੰਦੇ, ਤਾਂ ਉਹ ਸਾਡੇ ਨਾਲ ਰਹਿੰਦੇ; ਪਰ ਉਹ ਨਿੱਕਲ ਗਏ ਤਾਂ ਜੋ ਪ੍ਰਗਟ ਹੋਣ ਕਿ ਉਹਨਾਂ ਵਿੱਚੋਂ ਕੋਈ ਵੀ ਸਾਡਾ ਨਹੀਂ ਸੀ।
20ਪਰ ਤੁਸੀਂ ਉਸ ਦੀ ਵੱਲੋਂ ਜਿਹੜਾ ਪਵਿੱਤਰ ਹੈ, ਮਸਹ ਕੀਤੇ ਹੋਏ ਹੋ ਅਤੇ ਤੁਸੀਂ ਸਾਰੇ ਸੱਚ ਨੂੰ ਜਾਣਦੇ ਹੋ।
21ਮੈਂ ਤੁਹਾਨੂੰ ਇਸ ਲਈ ਨਹੀਂ ਲਿਖ ਰਿਹਾ ਕਿਉਂਕਿ ਤੁਸੀਂ ਸੱਚ ਨੂੰ ਨਹੀਂ ਜਾਣਦੇ, ਪਰ ਕਿਉਂਕਿ ਤੁਸੀਂ ਇਸ ਨੂੰ ਜਾਣਦੇ ਹੋ ਅਤੇ ਕਿਉਂਕਿ ਕੋਈ ਝੂਠ ਸੱਚ ਤੋਂ ਨਹੀਂ ਆਉਂਦਾ।
22ਝੂਠਾ ਕੌਣ ਹੈ? ਇਹ ਉਹ ਹੈ ਜੋ ਇਨਕਾਰ ਕਰਦਾ ਹੈ ਕਿ ਯਿਸ਼ੂ ਹੀ ਮਸੀਹ ਹੈ। ਅਜਿਹਾ ਵਿਅਕਤੀ ਮਸੀਹ ਵਿਰੋਧੀ ਹੈ ਪਿਤਾ ਅਤੇ ਪੁੱਤਰ ਦਾ ਇਨਕਾਰ ਕਰਦਾ ਹੈ।