1 ਯੋਹਨ 2

ਜਿਵੇਂ ਤੁਹਾਡੇ ਲਈ, ਵੇਖੋ ਜੋ ਤੁਸੀਂ ਸ਼ੁਰੂ ਤੋਂ ਸੁਣਿਆ ਹੈ ਉਹ ਤੁਹਾਡੇ ਵਿੱਚ ਰਹਿੰਦਾ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਤੁਸੀਂ ਪੁੱਤਰ ਅਤੇ ਪਿਤਾ ਵਿੱਚ ਵੀ ਰਹੋਗੇ।

1 John 2:24 (UKJV) Let that therefore abide in you, which all of you have heard from the beginning. If that which all of you have heard from the beginning shall remain in you, all of you also shall continue in the Son, and in the Father.

22ਝੂਠਾ ਕੌਣ ਹੈ? ਇਹ ਉਹ ਹੈ ਜੋ ਇਨਕਾਰ ਕਰਦਾ ਹੈ ਕਿ ਯਿਸ਼ੂ ਹੀ ਮਸੀਹ ਹੈ। ਅਜਿਹਾ ਵਿਅਕਤੀ ਮਸੀਹ ਵਿਰੋਧੀ ਹੈ ਪਿਤਾ ਅਤੇ ਪੁੱਤਰ ਦਾ ਇਨਕਾਰ ਕਰਦਾ ਹੈ।

23ਜਿਹੜਾ ਪੁੱਤਰ ਦਾ ਇਨਕਾਰ ਕਰਦਾ ਹੈ ਪਿਤਾ ਉਸ ਦੇ ਕੋਲ ਨਹੀਂ ਹੈ; ਜਿਹੜਾ ਵੀ ਪੁੱਤਰ ਨੂੰ ਮੰਨ ਲੈਂਦਾ ਹੈ ਪਿਤਾ ਉਸ ਦੇ ਕੋਲ ਹੈ।

24ਜਿਵੇਂ ਤੁਹਾਡੇ ਲਈ, ਵੇਖੋ ਜੋ ਤੁਸੀਂ ਸ਼ੁਰੂ ਤੋਂ ਸੁਣਿਆ ਹੈ ਉਹ ਤੁਹਾਡੇ ਵਿੱਚ ਰਹਿੰਦਾ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਤੁਸੀਂ ਪੁੱਤਰ ਅਤੇ ਪਿਤਾ ਵਿੱਚ ਵੀ ਰਹੋਗੇ।

25ਅਤੇ ਇਹ ਉਹ ਵਾਅਦਾ ਹੈ ਜੋ ਮਸੀਹ ਨੇ ਸਾਡੇ ਨਾਲ ਕੀਤਾ ਸੀ ਅਰਥਾਤ ਸਦੀਪਕ ਜੀਵਨ।

26ਮੈਂ ਤੁਹਾਨੂੰ ਇਹ ਗੱਲਾਂ ਉਹਨਾਂ ਲੋਕਾਂ ਬਾਰੇ ਲਿਖ ਰਿਹਾ ਹਾਂ ਜੋ ਤੁਹਾਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.