3ਅਤੇ ਜੇਕਰ ਅਸੀਂ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਨਾ ਕਰੀਏ ਤਾਂ ਇਸ ਤੋਂ ਜਾਣਦੇ ਹਾਂ ਜੋ ਅਸੀਂ ਉਸ ਨੂੰ ਜਾਣਿਆ ਹੈ।
4ਜੋ ਕੋਈ ਕਹਿੰਦਾ ਹੈ, “ਮੈਂ ਉਸ ਨੂੰ ਜਾਣਦਾ ਹਾਂ,” ਪਰ ਉਹ ਦੇ ਆਦੇਸ਼ਾਂ ਨੂੰ ਨਹੀਂ ਮੰਨਦਾ ਉਹ ਝੂਠਾ ਹੈ ਅਤੇ ਸੱਚਾਈ ਉਸ ਵਿਅਕਤੀ ਵਿੱਚ ਨਹੀਂ ਹੈ।
5ਪਰ ਜੇ ਕੋਈ ਉਸ ਦੇ ਬਚਨ ਦੀ ਪਾਲਨਾ ਕਰਦਾ ਹੈ, ਤਾਂ ਉਸ ਵਿੱਚ ਪਰਮੇਸ਼ਵਰ ਦਾ ਪਿਆਰ ਸੱਚ-ਮੁੱਚ ਸੰਪੂਰਨ ਹੋਇਆ ਹੈ। ਇਸ ਤੋਂ ਅਸੀਂ ਜਾਣਦੇ ਹਾਂ ਜੋ ਅਸੀਂ ਉਸ ਦੇ ਵਿੱਚ ਹਾਂ:
6ਜਿਹੜਾ ਵੀ ਉਸ ਵਿੱਚ ਰਹਿਣ ਦਾ ਦਾਅਵਾ ਕਰਦਾ ਹੈ ਉਸ ਨੂੰ ਯਿਸ਼ੂ ਵਾਂਗ ਜੀਉਣਾ ਚਾਹੀਦਾ ਹੈ।
7ਹੇ ਪਿਆਰੇ ਦੋਸਤੋ, ਮੈਂ ਤੁਹਾਨੂੰ ਕੋਈ ਨਵਾਂ ਆਦੇਸ਼ ਨਹੀਂ ਲਿਖ ਰਿਹਾ ਸਗੋਂ ਇੱਕ ਪੁਰਾਣੀ ਆਗਿਆ ਲਿਖ ਰਿਹਾ ਹਾਂ, ਜੋ ਤੁਹਾਨੂੰ ਸ਼ੁਰੂ ਤੋਂ ਹੀ ਮਿਲਿਆ ਸੀ। ਇਹ ਪੁਰਾਣੀ ਆਗਿਆ ਉਹੀ ਸੁਨੇਹਾ ਹੈ ਜੋ ਤੁਸੀਂ ਸੁਣਿਆ।