1 ਯੋਹਨ 5

ਕਿਉਂਕਿ ਇੱਥੇ ਤਿੰਨ ਹਨ ਜੋ ਗਵਾਹੀ ਦਿੰਦੇ ਹਨ:

1 John 5:7 (UKJV) For there are three that bear record in heaven, the Father, the Word, and the Holy Spirit: and these three are one.

5ਕੌਣ ਹੈ ਉਹ ਜੋ ਸੰਸਾਰ ਉੱਤੇ ਜਿੱਤ ਪਾਉਂਦਾ ਹੈ? ਕੇਵਲ ਉਹੀ ਹੈ ਜੋ ਵਿਸ਼ਵਾਸ ਕਰਦਾ ਹੈ ਕਿ ਯਿਸ਼ੂ ਪਰਮੇਸ਼ਵਰ ਦਾ ਪੁੱਤਰ ਹੈ।

6ਇਹ ਉਹੀ ਹੈ ਜੋ ਪਾਣੀ ਅਤੇ ਖੂਨ ਦੁਆਰਾ ਆਇਆ ਅਰਥਾਤ ਯਿਸ਼ੂ ਮਸੀਹ। ਉਹ ਸਿਰਫ ਪਾਣੀ ਨਾਲ ਨਹੀਂ ਆਇਆ, ਬਲਕਿ ਪਾਣੀ ਅਤੇ ਖੂਨ ਦੁਆਰਾ ਆਇਆ ਸੀ। ਅਤੇ ਇਹ ਪਵਿੱਤਰ ਆਤਮਾ ਹੈ ਜੋ ਗਵਾਹੀ ਦਿੰਦਾ ਹੈ, ਕਿਉਂਕਿ ਪਵਿੱਤਰ ਆਤਮਾ ਸੱਚ ਹੈ।

7ਕਿਉਂਕਿ ਇੱਥੇ ਤਿੰਨ ਹਨ ਜੋ ਗਵਾਹੀ ਦਿੰਦੇ ਹਨ:

8ਆਤਮਾ, ਪਾਣੀ ਅਤੇ ਖੂਨ; ਅਤੇ ਇਹ ਤਿੰਨੇ ਸਹਿਮਤੀ ਵਿੱਚ ਹਨ।

9ਜਦੋਂ ਅਸੀਂ ਮਨੁੱਖ ਦੀ ਗਵਾਹੀ ਨੂੰ ਮੰਨ ਲੈਂਦੇ ਹਾਂ, ਪਰ ਪਰਮੇਸ਼ਵਰ ਦੀ ਗਵਾਹੀ ਉਸ ਨਾਲੋਂ ਵੱਡੀ ਹੈ ਕਿਉਂਕਿ ਇਹ ਪਰਮੇਸ਼ਵਰ ਦੀ ਗਵਾਹੀ ਹੈ, ਜੋ ਉਸ ਨੇ ਆਪਣੇ ਪੁੱਤਰ ਬਾਰੇ ਦਿੱਤੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.