14ਜਦੋਂ ਤੁਸੀਂ ਉੱਥੇ ਰਾਜੇ ਨਾਲ ਗੱਲਾਂ ਕਰਦੇ ਹੋਵੋਗੇ, ਮੈਂ ਤੁਹਾਡੇ ਮਗਰ ਅੰਦਰ ਆਵਾਂਗਾ ਅਤੇ ਤੁਹਾਡੀਆਂ ਗੱਲਾਂ ਦੇ ਬਾਰੇ ਗੱਲ ਕਰਾਂਗਾ।”
15ਤਾਂ ਬੈਥਸ਼ੇਬਾ ਬਿਰਧ ਰਾਜੇ ਨੂੰ ਉਸ ਦੀ ਕੋਠੜੀ ਦੇ ਅੰਦਰ ਵੇਖਣ ਗਈ ਜਿੱਥੇ ਸ਼ੂਨੰਮੀ ਅਬੀਸ਼ਗ ਮੁਟਿਆਰ ਪਾਤਸ਼ਾਹ ਦੀ ਸੇਵਾ ਕਰ ਰਹੀ ਸੀ।
16ਬੈਥਸ਼ੇਬਾ ਨੇ ਰਾਜੇ ਦੇ ਅੱਗੇ ਮੱਥਾ ਟੇਕਿਆ। ਰਾਜੇ ਨੇ ਉਸ ਨੂੰ ਪੁੱਛਿਆ, “ਤੂੰ ਕੀ ਚਾਹੁੰਦੀ ਹੈ?”
17ਉਸ ਨੇ ਕਿਹਾ, “ਹੇ ਮੇਰੇ ਮਾਲਕ ਪਾਤਸ਼ਾਹ, ਤੁਸੀਂ ਆਪਣੀ ਦਾਸੀ ਨੂੰ ਆਪਣੇ ਯਾਹਵੇਹ ਦੇ ਨਾਮ ਦੀ ਸਹੁੰ ਖਾ ਕੇ ਆਖਿਆ ਸੀ, ‘ਮੇਰੇ ਮਗਰੋਂ ਤੇਰਾ ਪੁੱਤਰ ਸ਼ਲੋਮੋਨ ਰਾਜਾ ਹੋਵੇਗਾ ਅਤੇ ਉਹ ਮੇਰੇ ਸਿੰਘਾਸਣ ਉੱਤੇ ਬੈਠੇਗਾ।’
18ਪਰ ਹੁਣ ਅਦੋਨੀਯਾਹ ਰਾਜਾ ਬਣ ਗਿਆ ਹੈ ਅਤੇ ਹੇ ਮੇਰੇ ਸੁਆਮੀ ਪਾਤਸ਼ਾਹ, ਕੀ ਤੁਹਾਨੂੰ ਇਸ ਬਾਰੇ ਖ਼ਬਰ ਨਹੀਂ।