1 ਰਾਜਿਆਂ 1

ਉਸ ਨੇ ਕਿਹਾ, “ਹੇ ਮੇਰੇ ਮਾਲਕ ਪਾਤਸ਼ਾਹ, ਤੁਸੀਂ ਆਪਣੀ ਦਾਸੀ ਨੂੰ ਆਪਣੇ ਯਾਹਵੇਹ ਦੇ ਨਾਮ ਦੀ ਸਹੁੰ ਖਾ ਕੇ ਆਖਿਆ ਸੀ, ‘ਮੇਰੇ ਮਗਰੋਂ ਤੇਰਾ ਪੁੱਤਰ ਸ਼ਲੋਮੋਨ ਰਾਜਾ ਹੋਵੇਗਾ ਅਤੇ ਉਹ ਮੇਰੇ ਸਿੰਘਾਸਣ ਉੱਤੇ ਬੈਠੇਗਾ।’

1 Kings 1:17 (UKJV) And she said unto him, My lord, you sware by the LORD your God unto yours handmaid, saying, Assuredly Solomon your son shall reign after me, and he shall sit upon my throne.

15ਤਾਂ ਬੈਥਸ਼ੇਬਾ ਬਿਰਧ ਰਾਜੇ ਨੂੰ ਉਸ ਦੀ ਕੋਠੜੀ ਦੇ ਅੰਦਰ ਵੇਖਣ ਗਈ ਜਿੱਥੇ ਸ਼ੂਨੰਮੀ ਅਬੀਸ਼ਗ ਮੁਟਿਆਰ ਪਾਤਸ਼ਾਹ ਦੀ ਸੇਵਾ ਕਰ ਰਹੀ ਸੀ।

16ਬੈਥਸ਼ੇਬਾ ਨੇ ਰਾਜੇ ਦੇ ਅੱਗੇ ਮੱਥਾ ਟੇਕਿਆ। ਰਾਜੇ ਨੇ ਉਸ ਨੂੰ ਪੁੱਛਿਆ, “ਤੂੰ ਕੀ ਚਾਹੁੰਦੀ ਹੈ?”

17ਉਸ ਨੇ ਕਿਹਾ, “ਹੇ ਮੇਰੇ ਮਾਲਕ ਪਾਤਸ਼ਾਹ, ਤੁਸੀਂ ਆਪਣੀ ਦਾਸੀ ਨੂੰ ਆਪਣੇ ਯਾਹਵੇਹ ਦੇ ਨਾਮ ਦੀ ਸਹੁੰ ਖਾ ਕੇ ਆਖਿਆ ਸੀ, ‘ਮੇਰੇ ਮਗਰੋਂ ਤੇਰਾ ਪੁੱਤਰ ਸ਼ਲੋਮੋਨ ਰਾਜਾ ਹੋਵੇਗਾ ਅਤੇ ਉਹ ਮੇਰੇ ਸਿੰਘਾਸਣ ਉੱਤੇ ਬੈਠੇਗਾ।’

18ਪਰ ਹੁਣ ਅਦੋਨੀਯਾਹ ਰਾਜਾ ਬਣ ਗਿਆ ਹੈ ਅਤੇ ਹੇ ਮੇਰੇ ਸੁਆਮੀ ਪਾਤਸ਼ਾਹ, ਕੀ ਤੁਹਾਨੂੰ ਇਸ ਬਾਰੇ ਖ਼ਬਰ ਨਹੀਂ।

19ਉਸ ਨੇ ਬਹੁਤ ਸਾਰੇ ਡੰਗਰ, ਮੋਟੇ ਵੱਛੇ ਅਤੇ ਭੇਡਾਂ ਵੱਢੀਆਂ ਅਤੇ ਪਾਤਸ਼ਾਹ ਦੇ ਪੁੱਤਰਾਂ ਨੂੂੰ, ਅਬੀਯਾਥਰ ਜਾਜਕ ਅਤੇ ਸੈਨਾਪਤੀ ਯੋਆਬ ਨੂੰ ਸੱਦਿਆ ਹੈ, ਪਰ ਉਸ ਨੇ ਤੇਰੇ ਸੇਵਕ ਸ਼ਲੋਮੋਨ ਨੂੰ ਨਹੀਂ ਸੱਦਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.