17ਉਸ ਨੇ ਕਿਹਾ, “ਹੇ ਮੇਰੇ ਮਾਲਕ ਪਾਤਸ਼ਾਹ, ਤੁਸੀਂ ਆਪਣੀ ਦਾਸੀ ਨੂੰ ਆਪਣੇ ਯਾਹਵੇਹ ਦੇ ਨਾਮ ਦੀ ਸਹੁੰ ਖਾ ਕੇ ਆਖਿਆ ਸੀ, ‘ਮੇਰੇ ਮਗਰੋਂ ਤੇਰਾ ਪੁੱਤਰ ਸ਼ਲੋਮੋਨ ਰਾਜਾ ਹੋਵੇਗਾ ਅਤੇ ਉਹ ਮੇਰੇ ਸਿੰਘਾਸਣ ਉੱਤੇ ਬੈਠੇਗਾ।’
18ਪਰ ਹੁਣ ਅਦੋਨੀਯਾਹ ਰਾਜਾ ਬਣ ਗਿਆ ਹੈ ਅਤੇ ਹੇ ਮੇਰੇ ਸੁਆਮੀ ਪਾਤਸ਼ਾਹ, ਕੀ ਤੁਹਾਨੂੰ ਇਸ ਬਾਰੇ ਖ਼ਬਰ ਨਹੀਂ।
19ਉਸ ਨੇ ਬਹੁਤ ਸਾਰੇ ਡੰਗਰ, ਮੋਟੇ ਵੱਛੇ ਅਤੇ ਭੇਡਾਂ ਵੱਢੀਆਂ ਅਤੇ ਪਾਤਸ਼ਾਹ ਦੇ ਪੁੱਤਰਾਂ ਨੂੂੰ, ਅਬੀਯਾਥਰ ਜਾਜਕ ਅਤੇ ਸੈਨਾਪਤੀ ਯੋਆਬ ਨੂੰ ਸੱਦਿਆ ਹੈ, ਪਰ ਉਸ ਨੇ ਤੇਰੇ ਸੇਵਕ ਸ਼ਲੋਮੋਨ ਨੂੰ ਨਹੀਂ ਸੱਦਿਆ।
20ਮੇਰੇ ਮਹਾਰਾਜ ਪਾਤਸ਼ਾਹ, ਸਾਰੇ ਇਸਰਾਏਲ ਦੀਆਂ ਨਿਗਾਹਾਂ ਤੁਹਾਡੇ ਉੱਤੇ ਲੱਗੀਆਂ ਹੋਈਆਂ ਹਨ, ਤੁਸੀਂ ਉਹਨਾਂ ਨੂੰ ਦੱਸੋ, ਕਿ ਮੇਰੇ ਮਾਲਕ ਪਾਤਸ਼ਾਹ ਦੀ ਰਾਜ ਗੱਦੀ ਉੱਤੇ ਤੁਹਾਡੇ ਪਿੱਛੋਂ ਕੌਣ ਬਿਰਾਜਮਾਨ ਹੋਵੇਗਾ।
21ਨਹੀਂ ਤਾਂ ਇਸ ਤਰ੍ਹਾਂ ਹੋਵੇਗਾ ਕਿ ਜਦੋਂ ਮੇਰਾ ਮਹਾਰਾਜ ਰਾਜਾ ਆਪਣੇ ਪੁਰਖਿਆਂ ਨਾਲ ਦਫ਼ਨਾਇਆ ਜਾਵੇਗਾ, ਮੈਂ ਅਤੇ ਮੇਰਾ ਪੁੱਤਰ ਸ਼ਲੋਮੋਨ ਅਪਰਾਧੀ ਸਮਝੇ ਜਾਵੇਗਾ।”