1 ਰਾਜਿਆਂ 1

ਮੇਰੇ ਮਹਾਰਾਜ ਪਾਤਸ਼ਾਹ, ਸਾਰੇ ਇਸਰਾਏਲ ਦੀਆਂ ਨਿਗਾਹਾਂ ਤੁਹਾਡੇ ਉੱਤੇ ਲੱਗੀਆਂ ਹੋਈਆਂ ਹਨ, ਤੁਸੀਂ ਉਹਨਾਂ ਨੂੰ ਦੱਸੋ, ਕਿ ਮੇਰੇ ਮਾਲਕ ਪਾਤਸ਼ਾਹ ਦੀ ਰਾਜ ਗੱਦੀ ਉੱਤੇ ਤੁਹਾਡੇ ਪਿੱਛੋਂ ਕੌਣ ਬਿਰਾਜਮਾਨ ਹੋਵੇਗਾ।

1 Kings 1:20 (UKJV) And you, my lord, O king, the eyes of all Israel are upon you, that you should tell them who shall sit on the throne of my lord the king after him.

18ਪਰ ਹੁਣ ਅਦੋਨੀਯਾਹ ਰਾਜਾ ਬਣ ਗਿਆ ਹੈ ਅਤੇ ਹੇ ਮੇਰੇ ਸੁਆਮੀ ਪਾਤਸ਼ਾਹ, ਕੀ ਤੁਹਾਨੂੰ ਇਸ ਬਾਰੇ ਖ਼ਬਰ ਨਹੀਂ।

19ਉਸ ਨੇ ਬਹੁਤ ਸਾਰੇ ਡੰਗਰ, ਮੋਟੇ ਵੱਛੇ ਅਤੇ ਭੇਡਾਂ ਵੱਢੀਆਂ ਅਤੇ ਪਾਤਸ਼ਾਹ ਦੇ ਪੁੱਤਰਾਂ ਨੂੂੰ, ਅਬੀਯਾਥਰ ਜਾਜਕ ਅਤੇ ਸੈਨਾਪਤੀ ਯੋਆਬ ਨੂੰ ਸੱਦਿਆ ਹੈ, ਪਰ ਉਸ ਨੇ ਤੇਰੇ ਸੇਵਕ ਸ਼ਲੋਮੋਨ ਨੂੰ ਨਹੀਂ ਸੱਦਿਆ।

20ਮੇਰੇ ਮਹਾਰਾਜ ਪਾਤਸ਼ਾਹ, ਸਾਰੇ ਇਸਰਾਏਲ ਦੀਆਂ ਨਿਗਾਹਾਂ ਤੁਹਾਡੇ ਉੱਤੇ ਲੱਗੀਆਂ ਹੋਈਆਂ ਹਨ, ਤੁਸੀਂ ਉਹਨਾਂ ਨੂੰ ਦੱਸੋ, ਕਿ ਮੇਰੇ ਮਾਲਕ ਪਾਤਸ਼ਾਹ ਦੀ ਰਾਜ ਗੱਦੀ ਉੱਤੇ ਤੁਹਾਡੇ ਪਿੱਛੋਂ ਕੌਣ ਬਿਰਾਜਮਾਨ ਹੋਵੇਗਾ।

21ਨਹੀਂ ਤਾਂ ਇਸ ਤਰ੍ਹਾਂ ਹੋਵੇਗਾ ਕਿ ਜਦੋਂ ਮੇਰਾ ਮਹਾਰਾਜ ਰਾਜਾ ਆਪਣੇ ਪੁਰਖਿਆਂ ਨਾਲ ਦਫ਼ਨਾਇਆ ਜਾਵੇਗਾ, ਮੈਂ ਅਤੇ ਮੇਰਾ ਪੁੱਤਰ ਸ਼ਲੋਮੋਨ ਅਪਰਾਧੀ ਸਮਝੇ ਜਾਵੇਗਾ।”

22ਉਹ ਅਜੇ ਰਾਜੇ ਨਾਲ ਗੱਲਾਂ ਹੀ ਕਰ ਰਹੀ ਸੀ ਕਿ ਨਾਥਾਨ ਨਬੀ ਅੰਦਰ ਆ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.