20ਮੇਰੇ ਮਹਾਰਾਜ ਪਾਤਸ਼ਾਹ, ਸਾਰੇ ਇਸਰਾਏਲ ਦੀਆਂ ਨਿਗਾਹਾਂ ਤੁਹਾਡੇ ਉੱਤੇ ਲੱਗੀਆਂ ਹੋਈਆਂ ਹਨ, ਤੁਸੀਂ ਉਹਨਾਂ ਨੂੰ ਦੱਸੋ, ਕਿ ਮੇਰੇ ਮਾਲਕ ਪਾਤਸ਼ਾਹ ਦੀ ਰਾਜ ਗੱਦੀ ਉੱਤੇ ਤੁਹਾਡੇ ਪਿੱਛੋਂ ਕੌਣ ਬਿਰਾਜਮਾਨ ਹੋਵੇਗਾ।
21ਨਹੀਂ ਤਾਂ ਇਸ ਤਰ੍ਹਾਂ ਹੋਵੇਗਾ ਕਿ ਜਦੋਂ ਮੇਰਾ ਮਹਾਰਾਜ ਰਾਜਾ ਆਪਣੇ ਪੁਰਖਿਆਂ ਨਾਲ ਦਫ਼ਨਾਇਆ ਜਾਵੇਗਾ, ਮੈਂ ਅਤੇ ਮੇਰਾ ਪੁੱਤਰ ਸ਼ਲੋਮੋਨ ਅਪਰਾਧੀ ਸਮਝੇ ਜਾਵੇਗਾ।”
22ਉਹ ਅਜੇ ਰਾਜੇ ਨਾਲ ਗੱਲਾਂ ਹੀ ਕਰ ਰਹੀ ਸੀ ਕਿ ਨਾਥਾਨ ਨਬੀ ਅੰਦਰ ਆ ਗਿਆ।
23ਰਾਜੇ ਨੂੰ ਦੱਸਿਆ ਗਿਆ, “ਨਾਥਾਨ ਨਬੀ ਇੱਥੇ ਹੈ।” ਇਸ ਲਈ ਉਹ ਰਾਜੇ ਦੇ ਅੱਗੇ ਗਿਆ ਅਤੇ ਆਪਣਾ ਮੂੰਹ ਜ਼ਮੀਨ ਉੱਤੇ ਝੁਕਾ ਕੇ ਮੱਥਾ ਟੇਕਿਆ।
24ਨਾਥਾਨ ਨੇ ਆਖਿਆ, “ਹੇ ਮੇਰੇ ਮਹਾਰਾਜ ਪਾਤਸ਼ਾਹ, ਕੀ ਤੁਸੀਂ ਐਲਾਨ ਕੀਤਾ ਹੈ ਕਿ ਅਦੋਨੀਯਾਹ ਤੁਹਾਡੇ ਮਗਰੋਂ ਰਾਜਾ ਬਣੇਗਾ ਅਤੇ ਉਹ ਤੁਹਾਡੀ ਗੱਦੀ ਉੱਤੇ ਬੈਠੇਗਾ?