1 ਰਾਜਿਆਂ 1

ਨਾਥਾਨ ਨੇ ਆਖਿਆ, “ਹੇ ਮੇਰੇ ਮਹਾਰਾਜ ਪਾਤਸ਼ਾਹ, ਕੀ ਤੁਸੀਂ ਐਲਾਨ ਕੀਤਾ ਹੈ ਕਿ ਅਦੋਨੀਯਾਹ ਤੁਹਾਡੇ ਮਗਰੋਂ ਰਾਜਾ ਬਣੇਗਾ ਅਤੇ ਉਹ ਤੁਹਾਡੀ ਗੱਦੀ ਉੱਤੇ ਬੈਠੇਗਾ?

1 Kings 1:24 (UKJV) And Nathan said, My lord, O king, have you said, Adonijah shall reign after me, and he shall sit upon my throne?

22ਉਹ ਅਜੇ ਰਾਜੇ ਨਾਲ ਗੱਲਾਂ ਹੀ ਕਰ ਰਹੀ ਸੀ ਕਿ ਨਾਥਾਨ ਨਬੀ ਅੰਦਰ ਆ ਗਿਆ।

23ਰਾਜੇ ਨੂੰ ਦੱਸਿਆ ਗਿਆ, “ਨਾਥਾਨ ਨਬੀ ਇੱਥੇ ਹੈ।” ਇਸ ਲਈ ਉਹ ਰਾਜੇ ਦੇ ਅੱਗੇ ਗਿਆ ਅਤੇ ਆਪਣਾ ਮੂੰਹ ਜ਼ਮੀਨ ਉੱਤੇ ਝੁਕਾ ਕੇ ਮੱਥਾ ਟੇਕਿਆ।

24ਨਾਥਾਨ ਨੇ ਆਖਿਆ, “ਹੇ ਮੇਰੇ ਮਹਾਰਾਜ ਪਾਤਸ਼ਾਹ, ਕੀ ਤੁਸੀਂ ਐਲਾਨ ਕੀਤਾ ਹੈ ਕਿ ਅਦੋਨੀਯਾਹ ਤੁਹਾਡੇ ਮਗਰੋਂ ਰਾਜਾ ਬਣੇਗਾ ਅਤੇ ਉਹ ਤੁਹਾਡੀ ਗੱਦੀ ਉੱਤੇ ਬੈਠੇਗਾ?

25ਅੱਜ ਉਸ ਨੇ ਹੇਠਾਂ ਜਾ ਕੇ ਬਹੁਤ ਸਾਰੇ ਡੰਗਰ, ਮੋਟੇ ਵੱਛੇ ਅਤੇ ਭੇਡਾਂ ਦੀ ਬਲੀ ਦਿੱਤੀ ਹੈ। ਉਸਨੇ ਸਾਰੇ ਰਾਜੇ ਦੇ ਪੁੱਤਰਾਂ, ਸੈਨਾ ਦੇ ਸਰਦਾਰਾਂ ਅਤੇ ਅਬੀਯਾਥਰ ਜਾਜਕ ਨੂੰ ਸੱਦਾ ਦਿੱਤਾ ਹੈ। ਇਸ ਵੇਲੇ ਉਹ ਉਸ ਦੇ ਨਾਲ ਖਾਂਦੇ-ਪੀਂਦੇ ਹਨ ਅਤੇ ਕਹਿ ਰਹੇ ਹਨ, ‘ਰਾਜਾ ਅਦੋਨੀਯਾਹ ਜਿਉਂਦਾ ਰਹੇ!’

26ਪਰ ਮੈਨੂੰ ਤੇਰੇ ਸੇਵਕ ਨੂੰ ਅਰਥਾਤ ਸਾਦੋਕ ਜਾਜਕ ਨੂੰ, ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਅਤੇ ਤੇਰੇ ਸੇਵਕ ਸ਼ਲੋਮੋਨ ਨੂੰ ਉਸ ਨੇ ਨਹੀਂ ਸੱਦਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.