1 ਰਾਜਿਆਂ 1

ਅੱਜ ਉਸ ਨੇ ਹੇਠਾਂ ਜਾ ਕੇ ਬਹੁਤ ਸਾਰੇ ਡੰਗਰ, ਮੋਟੇ ਵੱਛੇ ਅਤੇ ਭੇਡਾਂ ਦੀ ਬਲੀ ਦਿੱਤੀ ਹੈ। ਉਸਨੇ ਸਾਰੇ ਰਾਜੇ ਦੇ ਪੁੱਤਰਾਂ, ਸੈਨਾ ਦੇ ਸਰਦਾਰਾਂ ਅਤੇ ਅਬੀਯਾਥਰ ਜਾਜਕ ਨੂੰ ਸੱਦਾ ਦਿੱਤਾ ਹੈ। ਇਸ ਵੇਲੇ ਉਹ ਉਸ ਦੇ ਨਾਲ ਖਾਂਦੇ-ਪੀਂਦੇ ਹਨ ਅਤੇ ਕਹਿ ਰਹੇ ਹਨ, ‘ਰਾਜਾ ਅਦੋਨੀਯਾਹ ਜਿਉਂਦਾ ਰਹੇ!’

1 Kings 1:25 (UKJV) For he is gone down this day, and has slain oxen and fat cattle and sheep in abundance, and has called all the king's sons, and the captains of the host, and Abiathar the priest; and, behold, they eat and drink before him, and say, God save king Adonijah.

23ਰਾਜੇ ਨੂੰ ਦੱਸਿਆ ਗਿਆ, “ਨਾਥਾਨ ਨਬੀ ਇੱਥੇ ਹੈ।” ਇਸ ਲਈ ਉਹ ਰਾਜੇ ਦੇ ਅੱਗੇ ਗਿਆ ਅਤੇ ਆਪਣਾ ਮੂੰਹ ਜ਼ਮੀਨ ਉੱਤੇ ਝੁਕਾ ਕੇ ਮੱਥਾ ਟੇਕਿਆ।

24ਨਾਥਾਨ ਨੇ ਆਖਿਆ, “ਹੇ ਮੇਰੇ ਮਹਾਰਾਜ ਪਾਤਸ਼ਾਹ, ਕੀ ਤੁਸੀਂ ਐਲਾਨ ਕੀਤਾ ਹੈ ਕਿ ਅਦੋਨੀਯਾਹ ਤੁਹਾਡੇ ਮਗਰੋਂ ਰਾਜਾ ਬਣੇਗਾ ਅਤੇ ਉਹ ਤੁਹਾਡੀ ਗੱਦੀ ਉੱਤੇ ਬੈਠੇਗਾ?

25ਅੱਜ ਉਸ ਨੇ ਹੇਠਾਂ ਜਾ ਕੇ ਬਹੁਤ ਸਾਰੇ ਡੰਗਰ, ਮੋਟੇ ਵੱਛੇ ਅਤੇ ਭੇਡਾਂ ਦੀ ਬਲੀ ਦਿੱਤੀ ਹੈ। ਉਸਨੇ ਸਾਰੇ ਰਾਜੇ ਦੇ ਪੁੱਤਰਾਂ, ਸੈਨਾ ਦੇ ਸਰਦਾਰਾਂ ਅਤੇ ਅਬੀਯਾਥਰ ਜਾਜਕ ਨੂੰ ਸੱਦਾ ਦਿੱਤਾ ਹੈ। ਇਸ ਵੇਲੇ ਉਹ ਉਸ ਦੇ ਨਾਲ ਖਾਂਦੇ-ਪੀਂਦੇ ਹਨ ਅਤੇ ਕਹਿ ਰਹੇ ਹਨ, ‘ਰਾਜਾ ਅਦੋਨੀਯਾਹ ਜਿਉਂਦਾ ਰਹੇ!’

26ਪਰ ਮੈਨੂੰ ਤੇਰੇ ਸੇਵਕ ਨੂੰ ਅਰਥਾਤ ਸਾਦੋਕ ਜਾਜਕ ਨੂੰ, ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਅਤੇ ਤੇਰੇ ਸੇਵਕ ਸ਼ਲੋਮੋਨ ਨੂੰ ਉਸ ਨੇ ਨਹੀਂ ਸੱਦਿਆ।

27ਕੀ ਇਹ ਮੇਰੇ ਮਹਾਰਾਜ ਪਾਤਸ਼ਾਹ ਨੇ ਆਪਣੇ ਸੇਵਕਾਂ ਨੂੰ ਦੱਸਣ ਤੋਂ ਬਿਨਾਂ ਕੀਤਾ ਹੈ ਕਿ ਮੇਰੇ ਮਹਾਰਾਜ ਪਾਤਸ਼ਾਹ ਦੇ ਮਗਰੋਂ ਉਸ ਦੀ ਰਾਜ ਗੱਦੀ ਉੱਤੇ ਕੌਣ ਬੈਠੇਗਾ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.