1 ਰਾਜਿਆਂ 1

ਇਸ ਲਈ ਉਸ ਦੇ ਸੇਵਕਾਂ ਨੇ ਉਸ ਨੂੰ ਕਿਹਾ, “ਆਓ ਅਸੀਂ ਰਾਜੇ ਦੀ ਸੇਵਾ ਕਰਨ ਅਤੇ ਉਸਦੀ ਦੇਖਭਾਲ ਕਰਨ ਲਈ ਇੱਕ ਜਵਾਨ ਕੁਆਰੀ ਲੱਭੀਏ ਜੋ ਰਾਜੇ ਦੇ ਸਨਮੁੱਖ ਖੜ੍ਹੀ ਰਿਹਾ ਕਰੇ, ਉਸ ਦੀ ਸੇਵਾ ਕਰਿਆ ਕਰੇ ਅਤੇ ਹਿੱਕ ਨਾਲ ਲੱਗ ਕੇ ਲੇਟਿਆ ਕਰੇ, ਤਾਂ ਜੋ ਮੇਰਾ ਮਾਲਕ ਪਾਤਸ਼ਾਹ ਗਰਮ ਹੋਵੇ।”

1 Kings 1:2 (UKJV) Wherefore his servants said unto him, Let there be sought for my lord the king a young virgin: and let her stand before the king, and let her cherish him, and let her lie in your bosom, that my lord the king may get heat.

1ਜਦੋਂ ਰਾਜਾ ਦਾਵੀਦ ਬਹੁਤ ਉਮਰ ਦਾ ਹੋ ਗਿਆ ਸੀ, ਉਸ ਨੂੰ ਜ਼ਿਆਦਾ ਕੱਪੜੇ ਪਹਿਨਾਉਣ ਤੇ ਵੀ ਉਹ ਗਰਮ ਨਹੀਂ ਹੁੰਦਾ ਸੀ।

2ਇਸ ਲਈ ਉਸ ਦੇ ਸੇਵਕਾਂ ਨੇ ਉਸ ਨੂੰ ਕਿਹਾ, “ਆਓ ਅਸੀਂ ਰਾਜੇ ਦੀ ਸੇਵਾ ਕਰਨ ਅਤੇ ਉਸਦੀ ਦੇਖਭਾਲ ਕਰਨ ਲਈ ਇੱਕ ਜਵਾਨ ਕੁਆਰੀ ਲੱਭੀਏ ਜੋ ਰਾਜੇ ਦੇ ਸਨਮੁੱਖ ਖੜ੍ਹੀ ਰਿਹਾ ਕਰੇ, ਉਸ ਦੀ ਸੇਵਾ ਕਰਿਆ ਕਰੇ ਅਤੇ ਹਿੱਕ ਨਾਲ ਲੱਗ ਕੇ ਲੇਟਿਆ ਕਰੇ, ਤਾਂ ਜੋ ਮੇਰਾ ਮਾਲਕ ਪਾਤਸ਼ਾਹ ਗਰਮ ਹੋਵੇ।”

3ਤਦ ਉਹਨਾਂ ਨੇ ਸਾਰੇ ਇਸਰਾਏਲ ਵਿੱਚ ਇੱਕ ਸੋਹਣੀ ਮੁਟਿਆਰ ਦੀ ਭਾਲ ਕੀਤੀ ਅਤੇ ਅਬੀਸ਼ਗ ਨਾਂ ਦੀ ਸ਼ੂਨੰਮੀ ਨੂੰ ਲੱਭਿਆ ਅਤੇ ਉਸ ਨੂੰ ਰਾਜੇ ਕੋਲ ਲੈ ਆਏ।

4ਉਹ ਔਰਤ ਬਹੁਤ ਸੋਹਣੀ ਸੀ; ਉਸਨੇ ਰਾਜੇ ਦੀ ਦੇਖਭਾਲ ਕੀਤੀ ਅਤੇ ਉਸਦੀ ਖ਼ਬਰ ਰੱਖਦੀ, ਪਰ ਰਾਜੇ ਨੇ ਉਸ ਨਾਲ ਸੰਬੰਧ ਨਾ ਬਣਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.