28ਤਦ ਦਾਵੀਦ ਪਾਤਸ਼ਾਹ ਨੇ ਕਿਹਾ, “ਬੈਥਸ਼ੇਬਾ ਨੂੰ ਬੁਲਾਓ।” ਇਸ ਲਈ ਉਹ ਰਾਜੇ ਦੀ ਹਜ਼ੂਰੀ ਵਿੱਚ ਆਈ ਅਤੇ ਉਸਦੇ ਸਾਹਮਣੇ ਖੜ੍ਹੀ ਰਹੀ।
29ਤਦ ਰਾਜੇ ਨੇ ਸਹੁੰ ਖਾਧੀ, “ਜਿਉਂਦੇ ਯਾਹਵੇਹ ਦੀ ਸਹੁੰ, ਜਿਸ ਨੇ ਮੈਨੂੰ ਹਰ ਮੁਸੀਬਤ ਵਿੱਚੋਂ ਛੁਡਾਇਆ ਹੈ,
30ਜਿਵੇਂ ਮੈਂ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਅੱਗੇ ਸਹੁੰ ਖਾ ਕੇ ਤੈਨੂੰ ਆਖਿਆ ਸੀ ਕਿ ਸੱਚ-ਮੁੱਚ ਤੇਰਾ ਪੁੱਤਰ ਸ਼ਲੋਮੋਨ ਮੇਰੇ ਪਿੱਛੋਂ ਪਾਤਸ਼ਾਹ ਬਣੇਗਾ ਅਤੇ ਮੇਰੇ ਥਾਂ ਰਾਜ ਗੱਦੀ ਉੱਤੇ ਉਹੀ ਬੈਠੇਗਾ, ਮੈਂ ਅੱਜ ਦੇ ਦਿਨ ਉਸੇ ਤਰ੍ਹਾਂ ਹੀ ਕਰਾਂਗਾ।”
31ਤਦ ਬੈਥਸ਼ੇਬਾ ਨੇ ਆਪਣਾ ਮੂੰਹ ਧਰਤੀ ਉੱਤੇ ਝੁਕਾਇਆ ਅਤੇ ਰਾਜੇ ਦੇ ਅੱਗੇ ਮੱਥਾ ਟੇਕਿਆ ਅਤੇ ਕਿਹਾ, “ਮੇਰਾ ਮਹਾਰਾਜਾ ਦਾਵੀਦ ਸਦਾ ਜਿਉਂਦਾ ਰਹੇ!”
32ਰਾਜਾ ਦਾਵੀਦ ਨੇ ਕਿਹਾ, “ਸਾਦੋਕ ਜਾਜਕ, ਨਾਥਾਨ ਨਬੀ ਅਤੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਬੁਲਾਓ।” ਜਦੋਂ ਉਹ ਰਾਜੇ ਦੇ ਸਾਹਮਣੇ ਆਏ,