1 ਰਾਜਿਆਂ 1

ਤਦ ਦਾਵੀਦ ਪਾਤਸ਼ਾਹ ਨੇ ਕਿਹਾ, “ਬੈਥਸ਼ੇਬਾ ਨੂੰ ਬੁਲਾਓ।” ਇਸ ਲਈ ਉਹ ਰਾਜੇ ਦੀ ਹਜ਼ੂਰੀ ਵਿੱਚ ਆਈ ਅਤੇ ਉਸਦੇ ਸਾਹਮਣੇ ਖੜ੍ਹੀ ਰਹੀ।

1 Kings 1:28 (UKJV) Then king David answered and said, Call me Bathsheba. And she came into the king's presence, and stood before the king.

26ਪਰ ਮੈਨੂੰ ਤੇਰੇ ਸੇਵਕ ਨੂੰ ਅਰਥਾਤ ਸਾਦੋਕ ਜਾਜਕ ਨੂੰ, ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਅਤੇ ਤੇਰੇ ਸੇਵਕ ਸ਼ਲੋਮੋਨ ਨੂੰ ਉਸ ਨੇ ਨਹੀਂ ਸੱਦਿਆ।

27ਕੀ ਇਹ ਮੇਰੇ ਮਹਾਰਾਜ ਪਾਤਸ਼ਾਹ ਨੇ ਆਪਣੇ ਸੇਵਕਾਂ ਨੂੰ ਦੱਸਣ ਤੋਂ ਬਿਨਾਂ ਕੀਤਾ ਹੈ ਕਿ ਮੇਰੇ ਮਹਾਰਾਜ ਪਾਤਸ਼ਾਹ ਦੇ ਮਗਰੋਂ ਉਸ ਦੀ ਰਾਜ ਗੱਦੀ ਉੱਤੇ ਕੌਣ ਬੈਠੇਗਾ?”

28ਤਦ ਦਾਵੀਦ ਪਾਤਸ਼ਾਹ ਨੇ ਕਿਹਾ, “ਬੈਥਸ਼ੇਬਾ ਨੂੰ ਬੁਲਾਓ।” ਇਸ ਲਈ ਉਹ ਰਾਜੇ ਦੀ ਹਜ਼ੂਰੀ ਵਿੱਚ ਆਈ ਅਤੇ ਉਸਦੇ ਸਾਹਮਣੇ ਖੜ੍ਹੀ ਰਹੀ।

29ਤਦ ਰਾਜੇ ਨੇ ਸਹੁੰ ਖਾਧੀ, “ਜਿਉਂਦੇ ਯਾਹਵੇਹ ਦੀ ਸਹੁੰ, ਜਿਸ ਨੇ ਮੈਨੂੰ ਹਰ ਮੁਸੀਬਤ ਵਿੱਚੋਂ ਛੁਡਾਇਆ ਹੈ,

30ਜਿਵੇਂ ਮੈਂ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਅੱਗੇ ਸਹੁੰ ਖਾ ਕੇ ਤੈਨੂੰ ਆਖਿਆ ਸੀ ਕਿ ਸੱਚ-ਮੁੱਚ ਤੇਰਾ ਪੁੱਤਰ ਸ਼ਲੋਮੋਨ ਮੇਰੇ ਪਿੱਛੋਂ ਪਾਤਸ਼ਾਹ ਬਣੇਗਾ ਅਤੇ ਮੇਰੇ ਥਾਂ ਰਾਜ ਗੱਦੀ ਉੱਤੇ ਉਹੀ ਬੈਠੇਗਾ, ਮੈਂ ਅੱਜ ਦੇ ਦਿਨ ਉਸੇ ਤਰ੍ਹਾਂ ਹੀ ਕਰਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.