3ਤਦ ਉਹਨਾਂ ਨੇ ਸਾਰੇ ਇਸਰਾਏਲ ਵਿੱਚ ਇੱਕ ਸੋਹਣੀ ਮੁਟਿਆਰ ਦੀ ਭਾਲ ਕੀਤੀ ਅਤੇ ਅਬੀਸ਼ਗ ਨਾਂ ਦੀ ਸ਼ੂਨੰਮੀ ਨੂੰ ਲੱਭਿਆ ਅਤੇ ਉਸ ਨੂੰ ਰਾਜੇ ਕੋਲ ਲੈ ਆਏ।
4ਉਹ ਔਰਤ ਬਹੁਤ ਸੋਹਣੀ ਸੀ; ਉਸਨੇ ਰਾਜੇ ਦੀ ਦੇਖਭਾਲ ਕੀਤੀ ਅਤੇ ਉਸਦੀ ਖ਼ਬਰ ਰੱਖਦੀ, ਪਰ ਰਾਜੇ ਨੇ ਉਸ ਨਾਲ ਸੰਬੰਧ ਨਾ ਬਣਾਇਆ।
5ਹੁਣ ਅਦੋਨੀਯਾਹ, ਜਿਸ ਦੀ ਮਾਤਾ ਹੇਗੀਥ ਸੀ ਜੋ ਦਾਵੀਦ ਦੀ ਪਤਨੀ ਸੀ ਅਤੇ ਉਸ ਨੇ ਆਪਣੇ ਆਪ ਨੂੰ ਉੱਚਾ ਕੀਤਾ ਅਤੇ ਆਖਿਆ, “ਮੈਂ ਰਾਜਾ ਬਣਾਗਾ।” ਇਸ ਲਈ ਉਸਨੇ ਰੱਥ ਅਤੇ ਘੋੜੇ ਤਿਆਰ ਕੀਤੇ, ਪੰਜਾਹ ਆਦਮੀ ਆਪਣੇ ਅੱਗੇ-ਅੱਗੇ ਭੱਜਣ ਲਈ ਤਿਆਰ ਕੀਤੇ।
6(ਉਸ ਦੇ ਪਿਤਾ ਨੇ ਉਸ ਨੂੰ ਇਹ ਪੁੱਛ ਕੇ ਕਦੇ ਝਿੜਕਿਆ ਨਹੀਂ ਸੀ, “ਤੂੰ ਇਸ ਤਰ੍ਹਾਂ ਕਿਉਂ ਕੀਤਾ?” ਉਹ ਬਹੁਤ ਸੁੰਦਰ ਸੀ ਅਤੇ ਅਬਸ਼ਾਲੋਮ ਤੋਂ ਬਾਅਦ ਪੈਦਾ ਹੋਇਆ ਸੀ।)
7ਅਦੋਨੀਯਾਹ ਨੇ ਜ਼ੇਰੂਇਯਾਹ ਦੇ ਪੁੱਤਰ ਯੋਆਬ ਅਤੇ ਜਾਜਕ ਅਬੀਯਾਥਰ ਨਾਲ ਗੱਲਾਂ ਕਰਦਾ ਸੀ ਅਤੇ ਉਹਨਾਂ ਨੇ ਉਸ ਨੂੰ ਆਪਣਾ ਸਮਰਥਨ ਦਿੱਤਾ।