12ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਪੁੱਛਿਆ, “ਉਹ ਕਿਸ ਪਾਸੇ ਗਿਆ ਸੀ?” ਕਿਉਂ ਜੋ ਉਸ ਦੇ ਪੁੱਤਰਾਂ ਨੇ ਵੇਖ ਲਿਆ ਸੀ ਕਿ ਉਹ ਪਰਮੇਸ਼ਵਰ ਦਾ ਬੰਦਾ ਜਿਹੜਾ ਯਹੂਦਾਹ ਤੋਂ ਆਇਆ ਸੀ ਕਿਹੜੇ ਰਾਹ ਗਿਆ।
13ਤਾਂ ਉਸ ਨੇ ਆਪਣੇ ਪੁੱਤਰਾਂ ਨੂੰ ਆਖਿਆ, ਮੇਰੇ ਲਈ ਖੋਤੇ ਉੱਤੇ ਕਾਠੀ ਪਾਓ ਅਤੇ ਜਦੋਂ ਉਹਨਾਂ ਨੇ ਉਹ ਦੇ ਲਈ ਖੋਤੇ ਉੱਤੇ ਕਾਠੀ ਪਾਈ ਤਾਂ ਉਹ ਉਸ ਉੱਤੇ ਚੜ੍ਹ ਗਿਆ।
14ਅਤੇ ਪਰਮੇਸ਼ਵਰ ਦੇ ਬੰਦੇ ਦੇ ਪਿੱਛੇ ਚੱਲ ਪਿਆ। ਉਸਨੇ ਉਸਨੂੰ ਇੱਕ ਬਲੂਤ ਦੇ ਦਰਖਤ ਹੇਠਾਂ ਬੈਠਾ ਪਾਇਆ ਅਤੇ ਪੁੱਛਿਆ, “ਕੀ ਤੂੰ ਪਰਮੇਸ਼ਵਰ ਦਾ ਬੰਦਾ ਹੈ ਜੋ ਯਹੂਦਾਹ ਤੋਂ ਆਇਆ ਹੈ?” ਉਸਨੇ ਜਵਾਬ ਦਿੱਤਾ, “ਮੈਂ ਹੀ ਹਾਂ।”
15ਤਾਂ ਨਬੀ ਨੇ ਉਹ ਨੂੰ ਆਖਿਆ, ਮੇਰੇ ਨਾਲ ਘਰ ਆ ਕੇ ਖਾਓ।
16ਪਰਮੇਸ਼ਵਰ ਦੇ ਬੰਦੇ ਨੇ ਆਖਿਆ, “ਮੈਂ ਪਿੱਛੇ ਮੁੜ ਕੇ ਤੁਹਾਡੇ ਨਾਲ ਨਹੀਂ ਜਾ ਸਕਦਾ ਅਤੇ ਨਾ ਹੀ ਮੈਂ ਇਸ ਥਾਂ ਤੇ ਤੁਹਾਡੇ ਨਾਲ ਰੋਟੀ ਖਾ ਸਕਦਾ ਹਾਂ ਅਤੇ ਨਾ ਹੀ ਪਾਣੀ ਪੀ ਸਕਦਾ ਹਾਂ।