15ਤਾਂ ਨਬੀ ਨੇ ਉਹ ਨੂੰ ਆਖਿਆ, ਮੇਰੇ ਨਾਲ ਘਰ ਆ ਕੇ ਖਾਓ।
16ਪਰਮੇਸ਼ਵਰ ਦੇ ਬੰਦੇ ਨੇ ਆਖਿਆ, “ਮੈਂ ਪਿੱਛੇ ਮੁੜ ਕੇ ਤੁਹਾਡੇ ਨਾਲ ਨਹੀਂ ਜਾ ਸਕਦਾ ਅਤੇ ਨਾ ਹੀ ਮੈਂ ਇਸ ਥਾਂ ਤੇ ਤੁਹਾਡੇ ਨਾਲ ਰੋਟੀ ਖਾ ਸਕਦਾ ਹਾਂ ਅਤੇ ਨਾ ਹੀ ਪਾਣੀ ਪੀ ਸਕਦਾ ਹਾਂ।
17ਮੈਨੂੰ ਯਾਹਵੇਹ ਦੇ ਬਚਨ ਦੁਆਰਾ ਕਿਹਾ ਗਿਆ ਹੈ: ‘ਤੂੰ ਨਾ ਉੱਥੇ ਰੋਟੀ ਖਾਵੀਂ ਨਾ ਪਾਣੀ ਪੀਵੀਂ ਨਾ ਉਸ ਰਾਹ ਥਾਣੀ ਮੁੜੀ ਜਿੱਥੋਂ ਦੀ ਤੂੰ ਗਿਆ ਹੈ।’ ”
18ਬੁੱਢੇ ਨਬੀ ਨੇ ਉੱਤਰ ਦਿੱਤਾ, “ਮੈਂ ਵੀ ਤੇਰੇ ਜਿਹਾ ਇੱਕ ਨਬੀ ਹਾਂ ਅਤੇ ਇੱਕ ਦੂਤ ਨੇ ਮੈਨੂੰ ਯਾਹਵੇਹ ਦੇ ਬਚਨ ਦੁਆਰਾ ਕਿਹਾ, ‘ਉਸ ਨੂੰ ਆਪਣੇ ਨਾਲ ਆਪਣੇ ਘਰ ਵਾਪਸ ਲਿਆਓ ਤਾਂ ਜੋ ਉਹ ਰੋਟੀ ਖਾਵੇ ਅਤੇ ਪਾਣੀ ਪੀਵੇ।’ ” ਪਰ ਉਹ ਉਸ ਨਾਲ ਝੂਠ ਬੋਲ ਰਿਹਾ ਸੀ।
19ਤਾਂ ਪਰਮੇਸ਼ਵਰ ਦਾ ਬੰਦਾ ਉਸ ਦੇ ਨਾਲ ਮੁੜ ਆਇਆ ਅਤੇ ਉਸ ਦੇ ਘਰ ਖਾਧਾ ਪੀਤਾ।