1 ਰਾਜਿਆਂ 13

ਬੁੱਢੇ ਨਬੀ ਨੇ ਉੱਤਰ ਦਿੱਤਾ, “ਮੈਂ ਵੀ ਤੇਰੇ ਜਿਹਾ ਇੱਕ ਨਬੀ ਹਾਂ ਅਤੇ ਇੱਕ ਦੂਤ ਨੇ ਮੈਨੂੰ ਯਾਹਵੇਹ ਦੇ ਬਚਨ ਦੁਆਰਾ ਕਿਹਾ, ‘ਉਸ ਨੂੰ ਆਪਣੇ ਨਾਲ ਆਪਣੇ ਘਰ ਵਾਪਸ ਲਿਆਓ ਤਾਂ ਜੋ ਉਹ ਰੋਟੀ ਖਾਵੇ ਅਤੇ ਪਾਣੀ ਪੀਵੇ।’ ” ਪਰ ਉਹ ਉਸ ਨਾਲ ਝੂਠ ਬੋਲ ਰਿਹਾ ਸੀ।

1 Kings 13:18 (UKJV) He said unto him, I am a prophet also as you are; and an angel spoke unto me by the word of the LORD, saying, Bring him back with you into yours house, that he may eat bread and drink water. But he lied unto him.

16ਪਰਮੇਸ਼ਵਰ ਦੇ ਬੰਦੇ ਨੇ ਆਖਿਆ, “ਮੈਂ ਪਿੱਛੇ ਮੁੜ ਕੇ ਤੁਹਾਡੇ ਨਾਲ ਨਹੀਂ ਜਾ ਸਕਦਾ ਅਤੇ ਨਾ ਹੀ ਮੈਂ ਇਸ ਥਾਂ ਤੇ ਤੁਹਾਡੇ ਨਾਲ ਰੋਟੀ ਖਾ ਸਕਦਾ ਹਾਂ ਅਤੇ ਨਾ ਹੀ ਪਾਣੀ ਪੀ ਸਕਦਾ ਹਾਂ।

17ਮੈਨੂੰ ਯਾਹਵੇਹ ਦੇ ਬਚਨ ਦੁਆਰਾ ਕਿਹਾ ਗਿਆ ਹੈ: ‘ਤੂੰ ਨਾ ਉੱਥੇ ਰੋਟੀ ਖਾਵੀਂ ਨਾ ਪਾਣੀ ਪੀਵੀਂ ਨਾ ਉਸ ਰਾਹ ਥਾਣੀ ਮੁੜੀ ਜਿੱਥੋਂ ਦੀ ਤੂੰ ਗਿਆ ਹੈ।’ ”

18ਬੁੱਢੇ ਨਬੀ ਨੇ ਉੱਤਰ ਦਿੱਤਾ, “ਮੈਂ ਵੀ ਤੇਰੇ ਜਿਹਾ ਇੱਕ ਨਬੀ ਹਾਂ ਅਤੇ ਇੱਕ ਦੂਤ ਨੇ ਮੈਨੂੰ ਯਾਹਵੇਹ ਦੇ ਬਚਨ ਦੁਆਰਾ ਕਿਹਾ, ‘ਉਸ ਨੂੰ ਆਪਣੇ ਨਾਲ ਆਪਣੇ ਘਰ ਵਾਪਸ ਲਿਆਓ ਤਾਂ ਜੋ ਉਹ ਰੋਟੀ ਖਾਵੇ ਅਤੇ ਪਾਣੀ ਪੀਵੇ।’ ” ਪਰ ਉਹ ਉਸ ਨਾਲ ਝੂਠ ਬੋਲ ਰਿਹਾ ਸੀ।

19ਤਾਂ ਪਰਮੇਸ਼ਵਰ ਦਾ ਬੰਦਾ ਉਸ ਦੇ ਨਾਲ ਮੁੜ ਆਇਆ ਅਤੇ ਉਸ ਦੇ ਘਰ ਖਾਧਾ ਪੀਤਾ।

20ਜਦੋਂ ਉਹ ਮੇਜ਼ ਉੱਤੇ ਬੈਠੇ ਸਨ, ਤਾਂ ਯਾਹਵੇਹ ਦਾ ਬਚਨ ਉਸ ਬੁੱਢੇ ਨਬੀ ਨੂੰ ਆਇਆ ਜੋ ਉਸਨੂੰ ਵਾਪਸ ਲਿਆਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.