20ਜਦੋਂ ਉਹ ਮੇਜ਼ ਉੱਤੇ ਬੈਠੇ ਸਨ, ਤਾਂ ਯਾਹਵੇਹ ਦਾ ਬਚਨ ਉਸ ਬੁੱਢੇ ਨਬੀ ਨੂੰ ਆਇਆ ਜੋ ਉਸਨੂੰ ਵਾਪਸ ਲਿਆਇਆ ਸੀ।
21ਉਸ ਨੇ ਪਰਮੇਸ਼ਵਰ ਦੇ ਬੰਦੇ ਨੂੰ ਜਿਹੜਾ ਯਹੂਦਾਹ ਤੋਂ ਆਇਆ ਸੀ ਪੁਕਾਰਿਆ, “ਯਾਹਵੇਹ ਇਹ ਆਖਦਾ ਹੈ, ‘ਤੂੰ ਯਾਹਵੇਹ ਦੇ ਬਚਨ ਦੀ ਉਲੰਘਣਾ ਕੀਤੀ ਹੈ ਅਤੇ ਪਰਮੇਸ਼ਵਰ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ ਜੋ ਉਸ ਨੇ ਤੈਨੂੰ ਹੁਕਮ ਦਿੱਤਾ ਸੀ।
22ਤੁਸੀਂ ਵਾਪਸ ਆ ਕੇ ਉੱਥੇ ਰੋਟੀ ਖਾਧੀ ਅਤੇ ਪਾਣੀ ਪੀਤਾ ਜਿੱਥੇ ਉਸ ਨੇ ਤੁਹਾਨੂੰ ਨਾ ਖਾਣ ਅਤੇ ਨਾ ਪੀਣ ਨੂੰ ਕਿਹਾ ਸੀ। ਇਸ ਲਈ ਤੇਰੀ ਦੇਹ ਨੂੰ ਤੇਰੇ ਪੁਰਖਿਆਂ ਦੀ ਕਬਰ ਵਿੱਚ ਨਹੀਂ ਦਫ਼ਨਾਇਆ ਜਾਵੇਗਾ।’ ”
23ਜਦੋਂ ਪਰਮੇਸ਼ਵਰ ਦਾ ਮਨੁੱਖ ਖਾਣਾ-ਪੀਣਾ ਖਾ ਚੁੱਕਾ, ਤਾਂ ਨਬੀ ਜਿਹੜਾ ਉਸ ਨੂੰ ਵਾਪਸ ਲਿਆਇਆ ਸੀ, ਉਸ ਨੇ ਉਸ ਲਈ ਆਪਣੇ ਗਧੇ ਉੱਤੇ ਕਾਠੀ ਪਾ ਦਿੱਤੀ।
24ਜਦੋਂ ਉਹ ਰਾਹ ਵਿੱਚ ਜਾ ਰਿਹਾ ਸੀ ਤਾਂ ਇੱਕ ਸ਼ੇਰ ਨੇ ਉਹ ਨੂੰ ਰਾਹ ਵਿੱਚ ਆ ਕੇ ਮਾਰ ਦਿੱਤਾ ਅਤੇ ਉਹ ਦੀ ਲੋਥ ਸੜਕ ਉੱਤੇ ਪਈ ਰਹਿ ਗਈ ਅਤੇ ਗਧਾ ਅਤੇ ਸ਼ੇਰ ਦੋਵੇਂ ਉਸ ਦੇ ਕੋਲ ਖੜ੍ਹੇ ਸਨ।