1 ਰਾਜਿਆਂ 13

ਉਸ ਨੇ ਪਰਮੇਸ਼ਵਰ ਦੇ ਬੰਦੇ ਨੂੰ ਜਿਹੜਾ ਯਹੂਦਾਹ ਤੋਂ ਆਇਆ ਸੀ ਪੁਕਾਰਿਆ, “ਯਾਹਵੇਹ ਇਹ ਆਖਦਾ ਹੈ, ‘ਤੂੰ ਯਾਹਵੇਹ ਦੇ ਬਚਨ ਦੀ ਉਲੰਘਣਾ ਕੀਤੀ ਹੈ ਅਤੇ ਪਰਮੇਸ਼ਵਰ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ ਜੋ ਉਸ ਨੇ ਤੈਨੂੰ ਹੁਕਮ ਦਿੱਤਾ ਸੀ।

1 Kings 13:21 (UKJV) And he cried unto the man of God that came from Judah, saying, Thus says the LORD, Forasmuch as you have disobeyed the mouth of the LORD, and have not kept the commandment which the LORD your God commanded you,

19ਤਾਂ ਪਰਮੇਸ਼ਵਰ ਦਾ ਬੰਦਾ ਉਸ ਦੇ ਨਾਲ ਮੁੜ ਆਇਆ ਅਤੇ ਉਸ ਦੇ ਘਰ ਖਾਧਾ ਪੀਤਾ।

20ਜਦੋਂ ਉਹ ਮੇਜ਼ ਉੱਤੇ ਬੈਠੇ ਸਨ, ਤਾਂ ਯਾਹਵੇਹ ਦਾ ਬਚਨ ਉਸ ਬੁੱਢੇ ਨਬੀ ਨੂੰ ਆਇਆ ਜੋ ਉਸਨੂੰ ਵਾਪਸ ਲਿਆਇਆ ਸੀ।

21ਉਸ ਨੇ ਪਰਮੇਸ਼ਵਰ ਦੇ ਬੰਦੇ ਨੂੰ ਜਿਹੜਾ ਯਹੂਦਾਹ ਤੋਂ ਆਇਆ ਸੀ ਪੁਕਾਰਿਆ, “ਯਾਹਵੇਹ ਇਹ ਆਖਦਾ ਹੈ, ‘ਤੂੰ ਯਾਹਵੇਹ ਦੇ ਬਚਨ ਦੀ ਉਲੰਘਣਾ ਕੀਤੀ ਹੈ ਅਤੇ ਪਰਮੇਸ਼ਵਰ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ ਜੋ ਉਸ ਨੇ ਤੈਨੂੰ ਹੁਕਮ ਦਿੱਤਾ ਸੀ।

22ਤੁਸੀਂ ਵਾਪਸ ਆ ਕੇ ਉੱਥੇ ਰੋਟੀ ਖਾਧੀ ਅਤੇ ਪਾਣੀ ਪੀਤਾ ਜਿੱਥੇ ਉਸ ਨੇ ਤੁਹਾਨੂੰ ਨਾ ਖਾਣ ਅਤੇ ਨਾ ਪੀਣ ਨੂੰ ਕਿਹਾ ਸੀ। ਇਸ ਲਈ ਤੇਰੀ ਦੇਹ ਨੂੰ ਤੇਰੇ ਪੁਰਖਿਆਂ ਦੀ ਕਬਰ ਵਿੱਚ ਨਹੀਂ ਦਫ਼ਨਾਇਆ ਜਾਵੇਗਾ।’ ”

23ਜਦੋਂ ਪਰਮੇਸ਼ਵਰ ਦਾ ਮਨੁੱਖ ਖਾਣਾ-ਪੀਣਾ ਖਾ ਚੁੱਕਾ, ਤਾਂ ਨਬੀ ਜਿਹੜਾ ਉਸ ਨੂੰ ਵਾਪਸ ਲਿਆਇਆ ਸੀ, ਉਸ ਨੇ ਉਸ ਲਈ ਆਪਣੇ ਗਧੇ ਉੱਤੇ ਕਾਠੀ ਪਾ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.