1 ਰਾਜਿਆਂ 14

“ ‘ਇਸ ਕਾਰਨ ਮੈਂ ਯਾਰਾਬੁਆਮ ਦੇ ਘਰਾਣੇ ਉੱਤੇ ਤਬਾਹੀ ਲਿਆਉਣ ਜਾ ਰਿਹਾ ਹਾਂ। ਮੈਂ ਯਾਰਾਬੁਆਮ ਤੋਂ ਇਸਰਾਏਲ ਦੇ ਹਰ ਆਖਰੀ ਆਦਮੀ ਨੂੰ ਕੱਟ ਦਿਆਂਗਾ ਗ਼ੁਲਾਮ ਜਾਂ ਅਜ਼ਾਦ, ਮੈਂ ਯਾਰਾਬੁਆਮ ਦੇ ਘਰਾਣੇ ਨੂੰ ਇਸ ਤਰ੍ਹਾਂ ਸਾੜ ਦਿਆਂਗਾ ਜਿਵੇਂ ਕੋਈ ਗੋਹੇ ਨੂੰ ਸਾੜਦਾ ਹੈ, ਜਦ ਤੱਕ ਇਹ ਸਭ ਖਤਮ ਨਹੀਂ ਹੋ ਜਾਂਦਾ।

1 Kings 14:10 (UKJV) Therefore, behold, I will bring evil upon the house of Jeroboam, and will cut off from Jeroboam him that pisses against the wall, and him that is shut up and left in Israel, and will take away the remnant of the house of Jeroboam, as a man takes away dung, till it be all gone.

8ਮੈਂ ਦਾਵੀਦ ਦੇ ਘਰਾਣੇ ਤੋਂ ਰਾਜ ਖੋਹ ਕੇ ਤੈਨੂੰ ਦੇ ਦਿੱਤਾ, ਪਰ ਤੂੰ ਮੇਰੇ ਦਾਸ ਦਾਵੀਦ ਵਰਗਾ ਨਹੀਂ ਰਿਹਾ ਜਿਸ ਨੇ ਮੇਰੇ ਹੁਕਮਾਂ ਦੀ ਪਾਲਨਾ ਕੀਤੀ ਅਤੇ ਪੂਰੇ ਦਿਲ ਨਾਲ ਮੇਰੇ ਪਿੱਛੇ ਚੱਲਿਆ ਅਤੇ ਉਹੀ ਕੀਤਾ ਜੋ ਮੇਰੀ ਨਿਗਾਹ ਵਿੱਚ ਠੀਕ ਸੀ।

9ਤੁਸੀਂ ਉਹਨਾਂ ਸਭਨਾਂ ਨਾਲੋਂ ਜੋ ਤੁਹਾਡੇ ਤੋਂ ਪਹਿਲਾਂ ਰਹਿੰਦੇ ਸਨ, ਵੱਧ ਬੁਰਿਆਈ ਕੀਤੀ ਹੈ। ਤੁਸੀਂ ਆਪਣੇ ਲਈ ਹੋਰ ਦੇਵਤੇ ਬਣਾਏ ਹਨ, ਧਾਤੂ ਦੀਆਂ ਮੂਰਤੀਆਂ ਬਣਾਈਆਂ ਹਨ, ਤੂੰ ਮੇਰਾ ਕ੍ਰੋਧ ਭੜਕਾਇਆ ਹੈ ਅਤੇ ਮੇਰੇ ਤੋਂ ਮੂੰਹ ਮੋੜ ਲਿਆ ਹੈ।

10“ ‘ਇਸ ਕਾਰਨ ਮੈਂ ਯਾਰਾਬੁਆਮ ਦੇ ਘਰਾਣੇ ਉੱਤੇ ਤਬਾਹੀ ਲਿਆਉਣ ਜਾ ਰਿਹਾ ਹਾਂ। ਮੈਂ ਯਾਰਾਬੁਆਮ ਤੋਂ ਇਸਰਾਏਲ ਦੇ ਹਰ ਆਖਰੀ ਆਦਮੀ ਨੂੰ ਕੱਟ ਦਿਆਂਗਾ ਗ਼ੁਲਾਮ ਜਾਂ ਅਜ਼ਾਦ, ਮੈਂ ਯਾਰਾਬੁਆਮ ਦੇ ਘਰਾਣੇ ਨੂੰ ਇਸ ਤਰ੍ਹਾਂ ਸਾੜ ਦਿਆਂਗਾ ਜਿਵੇਂ ਕੋਈ ਗੋਹੇ ਨੂੰ ਸਾੜਦਾ ਹੈ, ਜਦ ਤੱਕ ਇਹ ਸਭ ਖਤਮ ਨਹੀਂ ਹੋ ਜਾਂਦਾ।

11ਯਾਰਾਬੁਆਮ ਦੇ ਘਰ ਦੇ ਮੈਂਬਰ ਜਿਹੜੇ ਸ਼ਹਿਰ ਵਿੱਚ ਮਰਨਗੇ ਉਹਨਾਂ ਨੂੰ ਕੁੱਤੇ ਖਾ ਜਾਣਗੇ ਅਤੇ ਜਿਹੜੇ ਦੇਸ ਵਿੱਚ ਮਰਨਗੇ ਉਹਨਾਂ ਨੂੰ ਪੰਛੀ ਖਾਣਗੇ, ਕਿਉਂ ਜੋ ਯਾਹਵੇਹ ਇਸ ਤਰ੍ਹਾਂ ਬੋਲਿਆ ਹੈ।’

12“ਜਿੱਥੋਂ ਤੱਕ ਤੁਹਾਡੀ ਗੱਲ ਹੈ, ਘਰ ਵਾਪਸ ਜਾ। ਤੇਰੇ ਸ਼ਹਿਰ ਵਿੱਚ ਪੈਰ ਰੱਖਦਿਆਂ ਸਾਰ ਹੀ ਮੁੰਡਾ ਮਰ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.