1 ਰਾਜਿਆਂ 14

ਯਾਰਾਬੁਆਮ ਦੇ ਰਾਜ ਦੀਆਂ ਹੋਰ ਘਟਨਾਵਾਂ, ਉਸ ਦੀਆਂ ਲੜਾਈਆਂ ਅਤੇ ਉਸ ਨੇ ਕਿਵੇਂ ਰਾਜ ਕੀਤਾ, ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ।

1 Kings 14:19 (UKJV) And the rest of the acts of Jeroboam, how he warred, and how he reigned, behold, they are written in the book of the chronicles of the kings of Israel.

17ਤਦ ਯਾਰਾਬੁਆਮ ਦੀ ਪਤਨੀ ਉੱਠ ਕੇ ਤੁਰ ਗਈ ਅਤੇ ਤਿਰਜ਼ਾਹ ਨੂੰ ਚਲੀ ਗਈ। ਜਿਵੇਂ ਹੀ ਉਸਨੇ ਘਰ ਦੀ ਦਹਿਲੀਜ਼ ਉੱਤੇ ਪੈਰ ਰੱਖਿਆ, ਲੜਕੇ ਦੀ ਮੌਤ ਹੋ ਗਈ।

18ਉਹਨਾਂ ਨੇ ਉਹ ਨੂੰ ਦਫ਼ਨਾਇਆ ਅਤੇ ਸਾਰੇ ਇਸਰਾਏਲ ਨੇ ਉਹ ਦੇ ਲਈ ਸੋਗ ਕੀਤਾ ਜਿਵੇਂ ਯਾਹਵੇਹ ਨੇ ਆਪਣੇ ਸੇਵਕ ਅਹੀਯਾਹ ਨਬੀ ਦੇ ਰਾਹੀਂ ਆਖਿਆ ਸੀ।

19ਯਾਰਾਬੁਆਮ ਦੇ ਰਾਜ ਦੀਆਂ ਹੋਰ ਘਟਨਾਵਾਂ, ਉਸ ਦੀਆਂ ਲੜਾਈਆਂ ਅਤੇ ਉਸ ਨੇ ਕਿਵੇਂ ਰਾਜ ਕੀਤਾ, ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ।

20ਯਾਰਾਬੁਆਮ ਨੇ ਬਾਈ ਸਾਲ ਰਾਜ ਕੀਤਾ ਅਤੇ ਤਾਂ ਉਹ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਸ ਦਾ ਪੁੱਤਰ ਨਾਦਾਬ ਉਸ ਤੋਂ ਬਾਅਦ ਰਾਜਾ ਬਣਿਆ।

21ਸ਼ਲੋਮੋਨ ਦਾ ਪੁੱਤਰ ਰਹਬੁਆਮ ਯਹੂਦਾਹ ਵਿੱਚ ਰਾਜਾ ਸੀ। ਜਦੋਂ ਉਹ ਰਾਜਾ ਬਣਿਆ ਤਾਂ ਉਹ ਇੱਕਤਾਲੀਆਂ ਸਾਲਾਂ ਦਾ ਸੀ ਅਤੇ ਉਸਨੇ ਯੇਰੂਸ਼ਲੇਮ ਵਿੱਚ ਸਤਾਰਾਂ ਸਾਲ ਰਾਜ ਕੀਤਾ, ਜਿਸ ਸ਼ਹਿਰ ਨੂੰ ਯਾਹਵੇਹ ਨੇ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਸੀ ਜਿਸ ਵਿੱਚ ਆਪਣਾ ਨਾਮ ਰੱਖਣ ਲਈ ਚੁਣਿਆ ਗਿਆ ਸੀ। ਉਸਦੀ ਮਾਤਾ ਦਾ ਨਾਮ ਨਾਮਾਹ ਸੀ; ਉਹ ਇੱਕ ਅੰਮੋਨੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.