15ਅਤੇ ਯਾਹਵੇਹ ਇਸਰਾਏਲ ਨੂੰ ਅਜਿਹਾ ਮਾਰ ਦੇਵੇਗਾ ਕਿ ਉਹ ਪਾਣੀ ਵਿੱਚ ਹਿੱਲਦੇ ਹੋਏ ਕਾਨੇ ਵਾਂਗ ਹੋਵੇਗਾ। ਉਹ ਇਸਰਾਏਲ ਨੂੰ ਇਸ ਚੰਗੀ ਧਰਤੀ ਤੋਂ ਉਖਾੜ ਸੁੱਟੇਗਾ ਜਿਹੜੀ ਉਸ ਨੇ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ ਸੀ ਅਤੇ ਉਹਨਾਂ ਨੂੰ ਫ਼ਰਾਤ ਦਰਿਆ ਦੇ ਪਾਰ ਖਿੰਡਾ ਦੇਵੇਗਾ ਕਿਉਂ ਜੋ ਉਹਨਾਂ ਨੇ ਅਸ਼ੇਰਾਹ ਦੇ ਥੰਮ ਬਣਾ ਕੇ ਯਾਹਵੇਹ ਦਾ ਕ੍ਰੋਧ ਭੜਕਾਇਆ ਸੀ
16ਅਤੇ ਉਹ ਇਸਰਾਏਲ ਨੂੰ ਛੱਡ ਦੇਵੇਗਾ ਕਿਉਂਕਿ ਜਿਹੜੇ ਪਾਪ ਯਾਰਾਬੁਆਮ ਨੇ ਕੀਤੇ ਹਨ ਅਤੇ ਇਸਰਾਏਲ ਨੂੰ ਕਰਨ ਲਈ ਉਕਸਾਇਆ ਹੈ।”
17ਤਦ ਯਾਰਾਬੁਆਮ ਦੀ ਪਤਨੀ ਉੱਠ ਕੇ ਤੁਰ ਗਈ ਅਤੇ ਤਿਰਜ਼ਾਹ ਨੂੰ ਚਲੀ ਗਈ। ਜਿਵੇਂ ਹੀ ਉਸਨੇ ਘਰ ਦੀ ਦਹਿਲੀਜ਼ ਉੱਤੇ ਪੈਰ ਰੱਖਿਆ, ਲੜਕੇ ਦੀ ਮੌਤ ਹੋ ਗਈ।
18ਉਹਨਾਂ ਨੇ ਉਹ ਨੂੰ ਦਫ਼ਨਾਇਆ ਅਤੇ ਸਾਰੇ ਇਸਰਾਏਲ ਨੇ ਉਹ ਦੇ ਲਈ ਸੋਗ ਕੀਤਾ ਜਿਵੇਂ ਯਾਹਵੇਹ ਨੇ ਆਪਣੇ ਸੇਵਕ ਅਹੀਯਾਹ ਨਬੀ ਦੇ ਰਾਹੀਂ ਆਖਿਆ ਸੀ।
19ਯਾਰਾਬੁਆਮ ਦੇ ਰਾਜ ਦੀਆਂ ਹੋਰ ਘਟਨਾਵਾਂ, ਉਸ ਦੀਆਂ ਲੜਾਈਆਂ ਅਤੇ ਉਸ ਨੇ ਕਿਵੇਂ ਰਾਜ ਕੀਤਾ, ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ।