1 ਰਾਜਿਆਂ 16

ਪਰ ਆਮਰੀ ਦੇ ਸਾਮਰਥਨ ਗਿਨਾਥ ਦੇ ਪੁੱਤਰ ਤਿਬਨੀ ਦੇ ਸਾਮਰਥਨਾਂ ਨਾਲੋਂ ਵੱਧ ਬਲਵਾਨ ਸਾਬਤ ਹੋਏ। ਇਸ ਲਈ ਤਿਬਨੀ ਮਰ ਗਿਆ ਅਤੇ ਆਮਰੀ ਰਾਜਾ ਬਣ ਗਿਆ।

1 Kings 16:22 (UKJV) But the people that followed Omri prevailed against the people that followed Tibni the son of Ginath: so Tibni died, and Omri reigned.

20ਜਿਥੋਂ ਤੱਕ ਜ਼ਿਮਰੀ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਬਗਾਵਤ ਉਸ ਨੇ ਕੀਤੀ ਸੀ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ।

21ਤਦ ਇਸਰਾਏਲ ਦੇ ਲੋਕ ਦੋ ਹਿੱਸਿਆ ਵਿੱਚ ਵੰਡੇ ਗਏ; ਅੱਧੇ ਲੋਕ ਗਿਨਾਥ ਦੇ ਪੁੱਤਰ ਤਿਬਨੀ ਦੇ ਮਗਰ ਸਨ ਕਿ ਉਹ ਉਸ ਨੂੰ ਰਾਜਾ ਬਣਾਉਣ ਅਤੇ ਅੱਧੇ ਆਮਰੀ ਦੇ ਮਗਰ ਸਨ।

22ਪਰ ਆਮਰੀ ਦੇ ਸਾਮਰਥਨ ਗਿਨਾਥ ਦੇ ਪੁੱਤਰ ਤਿਬਨੀ ਦੇ ਸਾਮਰਥਨਾਂ ਨਾਲੋਂ ਵੱਧ ਬਲਵਾਨ ਸਾਬਤ ਹੋਏ। ਇਸ ਲਈ ਤਿਬਨੀ ਮਰ ਗਿਆ ਅਤੇ ਆਮਰੀ ਰਾਜਾ ਬਣ ਗਿਆ।

23ਯਹੂਦਾਹ ਦੇ ਪਾਤਸ਼ਾਹ ਆਸਾ ਦੇ ਇਕੱਤੀਵੇਂ ਸਾਲ ਵਿੱਚ, ਆਮਰੀ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸ ਨੇ ਬਾਰਾਂ ਸਾਲ ਰਾਜ ਕੀਤਾ, ਜਿਨ੍ਹਾਂ ਵਿੱਚੋਂ ਛੇ ਤਿਰਜ਼ਾਹ ਵਿੱਚ ਸਨ।

24ਉਸ ਨੇ ਸਾਮਰਿਯਾ ਦੀ ਪਹਾੜੀ ਨੂੰ ਸ਼ਮੇਰ ਤੋਂ ਦੋ ਤੋਲੇ ਚਾਂਦੀ ਦੇ ਕੇ ਮੁੱਲ ਲਿਆ ਅਤੇ ਪਹਾੜੀ ਉੱਤੇ ਇੱਕ ਸ਼ਹਿਰ ਬਣਾਇਆ ਅਤੇ ਉਸ ਦਾ ਨਾਮ ਸ਼ਮੇਰ ਦੇ ਨਾਮ ਉੱਤੇ, ਪਹਾੜੀ ਦੇ ਪਹਿਲੇ ਮਾਲਕ ਦੇ ਨਾਮ ਉੱਤੇ ਸਾਮਰਿਯਾ ਰੱਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.