18ਜਦੋਂ ਜ਼ਿਮਰੀ ਨੇ ਵੇਖਿਆ ਜੋ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਗਿਆ ਹੈ ਤਾਂ ਉਹ ਸ਼ਾਹੀ ਮਹਿਲ ਦੇ ਕਿਲ੍ਹੇ ਵਿੱਚ ਜਾ ਕੇ ਉਸ ਨੇ ਮਹਿਲ ਨੂੰ ਅੱਗ ਲਾ ਕੇ ਆਪਣੇ ਆਪ ਨੂੰ ਸਾੜ ਲਿਆ। ਇਸ ਲਈ ਉਹ ਮਰ ਗਿਆ,
19ਕਿਉਂਕਿ ਉਸ ਨੇ ਆਪਣੇ ਕੀਤੇ ਹੋਏ ਪਾਪਾਂ ਦੇ ਕਾਰਨ, ਯਾਹਵੇਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਯਾਰਾਬੁਆਮ ਦੇ ਰਾਹਾਂ ਉੱਤੇ ਚੱਲਿਆ ਅਤੇ ਉਹੀ ਪਾਪ ਕੀਤਾ ਜੋ ਯਾਰਾਬੁਆਮ ਨੇ ਇਸਰਾਏਲ ਤੋਂ ਕਰਵਾਏ।
20ਜਿਥੋਂ ਤੱਕ ਜ਼ਿਮਰੀ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਬਗਾਵਤ ਉਸ ਨੇ ਕੀਤੀ ਸੀ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ।
21ਤਦ ਇਸਰਾਏਲ ਦੇ ਲੋਕ ਦੋ ਹਿੱਸਿਆ ਵਿੱਚ ਵੰਡੇ ਗਏ; ਅੱਧੇ ਲੋਕ ਗਿਨਾਥ ਦੇ ਪੁੱਤਰ ਤਿਬਨੀ ਦੇ ਮਗਰ ਸਨ ਕਿ ਉਹ ਉਸ ਨੂੰ ਰਾਜਾ ਬਣਾਉਣ ਅਤੇ ਅੱਧੇ ਆਮਰੀ ਦੇ ਮਗਰ ਸਨ।
22ਪਰ ਆਮਰੀ ਦੇ ਸਾਮਰਥਨ ਗਿਨਾਥ ਦੇ ਪੁੱਤਰ ਤਿਬਨੀ ਦੇ ਸਾਮਰਥਨਾਂ ਨਾਲੋਂ ਵੱਧ ਬਲਵਾਨ ਸਾਬਤ ਹੋਏ। ਇਸ ਲਈ ਤਿਬਨੀ ਮਰ ਗਿਆ ਅਤੇ ਆਮਰੀ ਰਾਜਾ ਬਣ ਗਿਆ।