1 ਰਾਜਿਆਂ 17

“ਇੱਥੋ ਚੱਲ, ਪੂਰਬ ਵੱਲ ਮੁੜ ਅਤੇ ਕਰੀਥ ਦੇ ਨਾਲੇ ਵੱਲ ਜੋ ਯਰਦਨ ਦੇ ਪੂਰਬ ਵੱਲ ਹੈ ਲੁਕ ਜਾ।

1 Kings 17:3 (UKJV) Get you behind, and turn you eastward, and hide yourself by the brook Cherith, that is before Jordan.

1ਤਾਂ ਏਲੀਯਾਹ ਤਿਸ਼ਬੀ ਨੇ ਜੋ ਗਿਲਆਦ ਦੇ ਵਾਸੀਆਂ ਵਿੱਚੋਂ ਸੀ ਅਹਾਬ ਨੂੰ ਆਖਿਆ ਕਿ ਜੀਉਂਦੇ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੀ ਸਹੁੰ ਜਿਹ ਦੇ ਅੱਗੇ ਮੈਂ ਖੜ੍ਹਾ ਹਾਂ ਇਨ੍ਹਾਂ ਸਾਲਾਂ ਵਿੱਚ ਮੇਰੇ ਬਚਨ ਤੋਂ ਬਿਨਾਂ ਨਾ ਤ੍ਰੇਲ ਪਵੇਗੀ ਨਾ ਮੀਂਹ।

2ਤਦ ਯਾਹਵੇਹ ਦਾ ਬਚਨ ਏਲੀਯਾਹ ਨੂੰ ਆਇਆ:

3“ਇੱਥੋ ਚੱਲ, ਪੂਰਬ ਵੱਲ ਮੁੜ ਅਤੇ ਕਰੀਥ ਦੇ ਨਾਲੇ ਵੱਲ ਜੋ ਯਰਦਨ ਦੇ ਪੂਰਬ ਵੱਲ ਹੈ ਲੁਕ ਜਾ।

4ਤੂੰ ਨਦੀ ਵਿੱਚੋਂ ਪੀਵੇਂਗਾ ਅਤੇ ਮੈਂ ਕਾਂਵਾਂ ਨੂੰ ਤੇਰੇ ਲਈ ਹੁਕਮ ਦਿੱਤਾ ਹੈ ਕਿ ਉੱਥੇ ਤੈਨੂੰ ਭੋਜਨ ਦੇਣ।”

5ਇਸ ਲਈ ਉਸਨੇ ਉਹੀ ਕੀਤਾ ਜੋ ਯਾਹਵੇਹ ਨੇ ਉਸਨੂੰ ਕਿਹਾ ਸੀ। ਉਹ ਯਰਦਨ ਦੇ ਪੂਰਬ ਵੱਲ ਕਰੀਥ ਦੇ ਨਾਲੇ ਵੱਲ ਗਿਆ ਅਤੇ ਉੱਥੇ ਠਹਿਰਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.